ਨਵੀਂ ਦਿੱਲੀ, 23 ਅਪਰੈਲ

ਰੇਲਵੇ ਦੀ ਪਹਿਲਕਦਮੀ ਕਾਰਨ ਰੇਲ ਯਾਤਰੀਆਂ ਨੂੰ ਹੁਣ ਸਟੇਸ਼ਨਾਂ ’ਤੇ ਸਸਤੇ ਭਾਅ ’ਤੇ ਸਾਫ ਸੁਥਰਾ ਖਾਣਾ ਅਤੇ ਸਨੈਕਸ ਮਿਲ ਰਹੇ ਹਨ। ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਖਾਣੇ ਦੇ ਇਹ ਕਾਊਂਟਰ ਭਾਰਤੀ ਰੇਲਵੇ ਦੇ 100 ਤੋਂ ਵੱਧ ਸਟੇਸ਼ਨਾਂ ਅਤੇ ਲਗਪਗ 150 ਕਾਊਂਟਰਾਂ ‘ਤੇ ਕਾਰਜਸ਼ੀਲ ਹਨ ਅਤੇ ਇਸ ਸਹੂਲਤ ਦਾ ਹੋਰ ਵਿਸਥਾਰ ਕੀਤਾ ਜਾਵੇਗਾ। ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਭੋਜਨ ਕਾਊਂਟਰਾਂ ’ਤੇ ਦੋ ਸ਼੍ਰੇਣੀਆਂ ’ਚ ਖਾਣਾ ਦਿੱਤਾ ਜਾਂਦਾ ਹੈ ਜਿਸ ’ਚ 20 ਰੁਪਏ ’ਚ ਖਾਣਾ ਹੈ ਅਤੇ ਸਨੈਕਸ ਭੋਜਨ 50 ਰੁਪਏ ਵਿੱਚ ਮਿਲਦਾ ਹੈ। ਯਾਤਰੀ ਇਨ੍ਹਾਂ ਕਾਊਂਟਰਾਂ ਤੋਂ ਸਿੱਧਾ ਆਪਣੀ ਰਿਫਰੈਸ਼ਮੈਂਟ ਖਰੀਦ ਸਕਦੇ ਹਨ, ਜਿਸ ਨਾਲ ਸਟੇਸ਼ਨ ਦੇ ਬਾਹਰ ਵਿਕਰੇਤਾਵਾਂ ਜਾਂ ਕਿਸੇ ਹੋਰ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਗਪਗ 51 ਸਟੇਸ਼ਨਾਂ ’ਤੇ ਇਹ ਸੇਵਾ ਸਫਲਤਾਪੂਰਵਕ ਚਲਾਈ ਗਈ ਸੀ ਅਤੇ ਹੁਣ 100 ਤੋਂ ਵੱਧ ਸਟੇਸ਼ਨਾਂ ’ਤੇ ਕਾਊਂਟਰ ਅਤੇ ਕੁੱਲ ਮਿਲਾ ਕੇ ਲਗਪਗ 150 ਕਾਊਂਟਰ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਨੇੜ ਭਵਿੱਖ ਵਿੱਚ ਹੋਰ ਵੀ ਸਟੇਸ਼ਨਾਂ ਨੂੰ ਸ਼ਾਮਲ ਕਰਨ ਦੀ ਉਮੀਦ ਹੈ। -ਪੀਟੀਆਈ

LEAVE A REPLY

Please enter your comment!
Please enter your name here