ਪੱਤਰ ਪ੍ਰੇਰਕ

ਰਤੀਆ, 17 ਮਾਰਚ

ਭਾਰਤ ਵਿਕਾਸ ਪਰਿਸ਼ਦ ਇਕਾਈ ਰਤੀਆ ਦੇ ਪ੍ਰਧਾਨ, ਸਕੱਤਰ ਅਤੇ ਵਿੱਤ ਸਕੱਤਰ ਦੀ ਚੋਣ ਲਈ ਇੱਥੇ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਰਵਿੰਦਰ ਮਹਿਤਾ ਸੂਬਾਈ ਮੀਤ ਪ੍ਰਧਾਨ ਸੰਪਰਕ ਭਾਰਤ ਵਿਕਾਸ ਪਰਿਸ਼ਦ ਨੇ ਕੀਤੀ। ਇਸ ਮੌਕੇ ਹਰਿਆਣਾ ਪੱਛਮੀ ਦੇ ਸੂਬਾਈ ਕਨਵੀਨਰ ਮਹਿੰਦਰ ਦਹਮਨੀਆ ਅਤੇ ਸਾਬਕਾ ਸੂਬਾਈ ਮੀਤ ਸਕੱਤਰ ਸੰਜੇ ਗੁਪਤਾ ਚੋਣ ਅਬਜ਼ਰਵਰ ਵਜੋਂ ਹਾਜ਼ਰ ਸਨ। ਮੀਟਿੰਗ ਦੀ ਸ਼ੁਰੂਆਤ ਵਿੱਚ ਇਕਾਈ ਦੇ ਸਰਪ੍ਰਸਤ ਡਾ. ਨਰੇਸ਼ ਗੋਇਲ ਅਤੇ ਪ੍ਰਧਾਨ ਸਾਹਿਲ ਚਿਲਾਨਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸੰਸਥਾ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਸਕੱਤਰ ਗੌਰਵ ਚੋਪੜਾ ਨੇ ਸੈਸ਼ਨ 2023-24 ਵਿਚ ਸ਼ਾਖਾ ਵੱਲੋਂ ਕੀਤੇ ਕੰਮਾਂ ਦੀ ਰਿਪੋਰਟ ਪੜ੍ਹੀ। ਉਪਰੰਤ ਚੋਣ ਆਬਜ਼ਰਵਰ ਮਹਿੰਦਰ ਦਹਮਣੀਆ ਅਤੇ ਸੰਜੇ ਗੁਪਤਾ ਨੇ ਸਮੂਹ ਮੈਂਬਰਾਂ ਨੂੰ ਚੋਣਾਂ ਸਬੰਧੀ ਨਿਯਮਾਂ ਦੀ ਵਿਆਖਿਆ ਕੀਤੀ ਅਤੇ ਚੋਣ ਪ੍ਰਕਿਰਿਆ ਸ਼ੁਰੂ ਕਰਵਾਈ। ਗੁਰਵਿੰਦਰ ਸਿੰਘ ਨੇ ਪ੍ਰਧਾਨ ਦੇ ਅਹੁਦੇ ਲਈ ਸਾਹਿਲ ਚਿਲਾਨਾ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਨੂੰ ਰਾਜ ਕੁਮਾਰ ਸਿੰਗਲਾ ਅਤੇ ਰਾਜ ਕੁਮਾਰ ਮੋਂਗਾ ਨੇ ਪ੍ਰਵਾਨਗੀ ਦਿੱਤੀ। ਪ੍ਰਵੀਨ ਤਨੇਜਾ ਨੇ ਸਕੱਤਰ ਦੇ ਅਹੁਦੇ ਲਈ ਗੌਰਵ ਚੋਪੜਾ ਦੇ ਨਾਂ ਦਾ ਪ੍ਰਸਤਾਵ ਰੱਖਿਆ, ਜਿਸ ਨੂੰ ਨਿਤੀਸ਼ ਅਗਰਵਾਲ ਅਤੇ ਗਿਰਧਾਰੀ ਲਾਲ ਨੇ ਮਨਜ਼ੂਰੀ ਦਿੱਤੀ। ਪ੍ਰੇਮ ਬਾਂਸਲ ਨੇ ਵਿੱਤ ਸਕੱਤਰ ਦੇ ਅਹੁਦੇ ਲਈ ਲਕਸ਼ਮਣ ਜਿੰਦਲ (ਰਿੰਕੂ) ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਨੂੰ ਬਸੰਤ ਲਾਲ ਬੱਤਰਾ ਅਤੇ ਸੋਹਣ ਤਨੇਜਾ ਨੇ ਪ੍ਰਵਾਨਗੀ ਦਿੱਤੀ। ਇਸ ਮੀਟਿੰਗ ਵਿੱਚ ਪਰਿਸ਼ਦ ਪਰਿਵਾਰ ਦੇ ਚਾਰ ਨਵੇਂ ਮੈਂਬਰ ਜੀ.ਐਨ. ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ ਗਗਨ ਸੈਣੀ, ਰਾਮ ਕੁਮਾਰ ਸਚਦੇਵਾ, ਡਾ. ਗੌਰਵ ਜੈਨ ਅਤੇ ਅਵਤਾਰ ਢੀਂਗਰਾ ਦਾ ਸਵਾਗਤ ਕੀਤਾ। ਇਸ ਮੌਕੇ ਰਵਿੰਦਰ ਮਹਿਤਾ, ਡਾ. ਨਰੇਸ਼ ਗੋਇਲ, ਰਾਜ ਸਿੰਗਲਾ, ਸੋਹਣ ਤਨੇਜਾ, ਰਾਜ ਕੁਮਾਰ ਮੋਂਗਾ, ਗੁਰਵਿੰਦਰ ਸਿੰਘ, ਪ੍ਰੇਮ ਬਾਂਸਲ, ਸੀਨੀਅਰ ਮੈਂਬਰ ਬੀ.ਐਲ.ਬਤਰਾ, ਗਿਰਧਾਰੀ ਲਾਲ ਤੇ ਪ੍ਰਦੀਪ ਬਾਂਸਲ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here