ਸ਼ਿਮਲਾ, 24 ਫਰਵਰੀ

ਇਥੇ ਸੈਲਾਨੀ ਕੇਂਦਰ ਵਜੋਂ ਜਾਣੇ ਜਾਂਦੇ ਮਨਾਲੀ ਅਤੇ ਡਲਹੌਜ਼ੀ ’ਚ ਤਾਜ਼ਾ ਬਰਫ਼ਬਾਰੀ ਹੋਈ ਹੈ। ਸ਼ਿਮਲਾ ’ਚ ਸਵੇਰ ਦਾ ਦਿਨ ਸਾਫ ਰਿਹਾ ਪਰ ਬਰਫੀਲੀਆਂ ਹਵਾਵਾਂ ਦੇ ਨਾਲ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ‘ਚ ਥੋੜ੍ਹੇ ਸਮੇਂ ਲਈ ਬਰਫਬਾਰੀ ਹੋਈ। ਉੱਚੀਆਂ ਪਹਾੜੀਆਂ ’ਚ ਤਾਜ਼ਾ ਬਰਫ਼ਬਾਰੀ ਦੇ ਮੱਦੇਨਜ਼ਰ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਅਜੇ ਠੰਢ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆਉਂਦੀ। ਇਥੇ ਨਿਚਾਰ ’ਚ 10 ਸੈਂਟੀਮੀਟਰ, ਕਲਪਾ ’ਚ 7.8 ਸੈਂਟੀਮੀਟਰ, ਸਾਂਗਲਾ ’ਚ 2.8, ਸ਼ਿਮਲਾ ਅਤੇ ਕੂਫਰੀ ਸਮੇਤ ਪੂਹ ’ਚ 0.6 ਸੈਂਟੀਮੀਟਰ ਬਰਫ਼ਬਾਰੀ ਰਿਕਾਰਡ ਕੀਤੀ ਗਈ। ਕੁਕਮਸੇਰੀ ਘੱਟੋ ਘੱਟ ਤਾਪਮਾਨ 12.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਠੰਡਾ ਰਿਹਾ। ਇਸ ਤੋਂ ਬਾਅਦ ਨਾਰਕੰਡਾ ਅਤੇ ਕਲਪਾ ਜ਼ੀਰੋ ਤੋਂ 3.8 ਡਿਗਰੀ, ਕੁਫਰੀ ਮਾਈਨਸ 2.2 ਡਿਗਰੀ, ਰਿਕਾਂਗ ਪੀਓ ਮਨਫੀ 0.8 ਡਿਗਰੀ, ਸ਼ਿਮਲਾ ਜ਼ੀਰੋ ਡਿਗਰੀ ਜਦਕਿ ਸੋਲਨ ਅਤੇ ਮਨਾਲੀ ਵਿੱਚ ਕ੍ਰਮਵਾਰ 1.4 ਅਤੇ 1.6 ਡਿਗਰੀ ਦਰਜ ਕੀਤਾ ਗਿਆ।

ਸਥਾਨਕ ਮੌਸਮ ਵਿਭਾਗ ਨੇ 25 ਫਰਵਰੀ ਤੋਂ 1 ਮਾਰਚ ਤੱਕ ਉੱਚੀਆਂ ਪਹਾੜੀਆਂ ’ਤੇ ਕਈ ਥਾਵਾਂ ’ਤੇ ਬਰਫਬਾਰੀ ਅਤੇ 26, 27 ਅਤੇ 29 ਫਰਵਰੀ ਨੂੰ ਮੱਧ ਪਹਾੜੀਆਂ ‘ਤੇ ਕੁਝ ਥਾਵਾਂ ’ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਅਤੇ 1 ਮਾਰਚ ਨੂੰ ਕਈ ਥਾਵਾਂ ’ਤੇ ਤਾਜ਼ਾ ਪੱਛਮੀ ਗੜਬੜੀ ਹੋਣ ਦੀ ਸੰਭਾਵਨਾ ਹੈ ਜੋ 26 ਫਰਵਰੀ ਤੋਂ ਹਿਮਾਲੀਅਨ ਖੇਤਰ ਨੂੰ ਪ੍ਰਭਾਵਿਤ ਕਰੇਗਾ। ਮੌਸਮ ਵਿਭਾਗ ਨੇ 26, 27 ਅਤੇ 29 ਫਰਵਰੀ ਅਤੇ 1 ਮਾਰਚ ਨੂੰ ਕੁਝ ਥਾਵਾਂ ‘ਤੇ ਗਰਜ ਅਤੇ ਬਿਜਲੀ ਚਮਕਣ ਦੀ ‘ਯੈਲੋ ਅਲਰਟ’ ਵੀ ਜਾਰੀ ਕੀਤਾ ਹੈ ਕਿਉਂਕਿ ਤਾਜ਼ਾ ਪੱਛਮੀ ਗੜਬੜੀ 26 ਫਰਵਰੀ ਤੋਂ ਹਿਮਾਲੀਅਨ ਖੇਤਰ ਨੂੰ ਪ੍ਰਭਾਵਤ ਕਰੇਗੀ। -ਪੀਟੀਆਈ

 

LEAVE A REPLY

Please enter your comment!
Please enter your name here