ਜਸਵੰਤ ਸਿੰਘ ਥਿੰਦ

ਮਮਦੋਟ, 29 ਅਪਰੈਲ

ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਦੀ 155 ਬਟਾਲੀਅਨ ਅਤੇ ਮਮਦੋਟ ਪੁਲੀਸ ਵੱਲੋ ਚਲਾਈ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਪਾਕਿਸਤਾਨੀ ਡਰੋਨ ਅਤੇ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਥਾਣਾ ਮਮਦੋਟ ਵਿਖੇ ਡੀਐੱਸਪੀ ਫਿਰੋਜ਼ਪੁਰ ਦਿਹਾਤੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਚੌਕੀ ਦੋਨਾਂ ਤੇਲੂਮੱਲ ਦੇ ਗੇਟ ਨੰਬਰ 195 ’ਤੇ ਸਤਲੁਜ ਦਰਿਆ ਦੇ ਕਿਨਾਰੇ ਸਵੇਰੇ ਤਲਾਸ਼ੀ ਮੁਹਿੰਮ ਦੌਰਾਨ ਬੀਐੱਸਐੱਫ ਅਤੇ  ਥਾਣਾ ਮਮਦੋਟ ਦੇ ਐੱਸਐੱਚਓ ਗੁਰਿੰਦਰ ਸਿੰਘ ਸਮੇਤ ਪੁਲਸ ਪਾਰਟੀ ਨੂੰ ਕਾਲਾ ਛੋਟਾ ਡਰੋਨ ਤੇ ਉਸ ਨਾਲ 500 ਗ੍ਰਾਮ ਹੈਰੋਇਨ ਬਰਾਮਦ ਹੋਈ। ਹਾਲੇ ਤੱਕ ਇਸ ਸਬੰਧੀ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ। ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here