ਲਖਨਊ, 5 ਮਾਰਚ

ਯੋਗੀ ਆਦਿਤਿਆਨਾਥ ਸਰਕਾਰ ਨੇ ਅੱਜ ਚਾਰ ਨਵੇਂ ਮੰਤਰੀਆਂ ਨੂੰ ਆਪਣੀ ਕੈਬਨਿਟ ਵਿੱਚ ਸ਼ਾਮਲ ਕੀਤਾ ਹੈ। ਇਸ ਦੌਰਾਨ ਰਾਜਪਾਲ ਆਨੰਦੀਬੇਨ ਪਟੇਲ ਨੇ ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਐੱਸਬੀਐੱਸਪੀ) ਦੇ ਮੁਖੀ ਓਮ ਪ੍ਰਕਾਸ਼ ਰਾਜਭਰ, ਦਾਰਾ ਸਿੰਘ ਚੌਹਾਨ, ਰਾਸ਼ਟਰੀ ਲੋਕ ਦਲ ਦੇ ਵਿਧਾਇਕ ਅਨਿਲ ਕੁਮਾਰ ਅਤੇ ਸੁਨੀਲ ਸ਼ਰਮਾ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਾਈ। 2019 ਵਿੱਚ ਭਾਜਪਾ ਛੱਡਣ ਤੋਂ ਬਾਅਦ ਰਾਜਭਰ ਨੇ ਲਗਪਗ ਪੰਜ ਸਾਲ ਬਾਅਦ ਯੋਗੀ ਦੀ ਕੈਬਨਿਟ ਵਿੱਚ ਵਾਪਸੀ ਕੀਤੀ ਹੈ। ਉਹ ਗਾਜ਼ੀਪੁਰ ਦੇ ਜ਼ਹੂਰਾਬਾਦ ਤੋਂ ਵਿਧਾਇਕ ਹਨ। ਇਸੇ ਤਰ੍ਹਾਂ ਦਾਰਾ ਸਿੰਘ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ ਪਰ ਬਾਅਦ ਵਿੱਚ ਉਨ੍ਹਾਂ ਮੁੜ ਭਾਜਪਾ ’ਚ ਵਾਪਸੀ ਕਰ ਲਈ। ਉਹ ਵਿਧਾਨ ਪਰਿਸ਼ਦ ਦੇ ਮੈਂਬਰ ਹਨ। ਪੱਛਮੀ ਯੂਪੀ ਦੇ ਪੁਰਕਾਜ਼ੀ ਤੋਂ ਵਿਧਾਇਕ ਅਨਿਲ ਕੁਮਾਰ ਯੋਗੀ ਸਰਕਾਰ ਵਿੱਚ ਮੰਤਰੀ ਵਜੋਂ ਸ਼ਾਮਲ ਹੋਣ ਵਾਲੇ ਪਹਿਲੇ ਆਰਐੱਲਡੀ ਵਿਧਾਇਕ ਹਨ। -ਆਈਏਐੱਨਐੱਸ

 

LEAVE A REPLY

Please enter your comment!
Please enter your name here