ਨਵੀਂ ਦਿੱਲੀ, 24 ਫਰਵਰੀ

ਪੂਰਬੀ ਦਿੱਲੀ ਦੇ ਮਧੂ ਵਿਹਾਰ ਇਲਾਕੇ ਦੇ ਇਕ ਪਾਰਕ ’ਚ ਲੁੱਟਖੋਹ ਦਾ ਵਿਰੋਧ ਕਰਨ ’ਤੇ ਲੁਟੇਰਿਆ ਨੇ 32 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਨੇ ਦੱਸਿਆ ਕਿ ਇਹ ਹਾਦਸਾ ਬੀਤੀ ਰਾਤ ਵਾਪਰਿਆ। ਮ੍ਰਿਤਕ ਦੀ ਪਛਾਣ ਨਰਿੰਦਰ ਵਜੋਂ ਹੋਈ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਨਰਿੰਦਰ ਅਤੇ ਉਸ ਦਾ ਦੋਸਤ ਮਧੂ ਵਿਹਾਰ ਵਿੱਚ ਸੀਐੱਨਜੀ ਗੈਸ ਸਟੇਸ਼ਨ ਕੋਲ ਡੀਡੀਏ ਪਾਰਕ ਵਿੱਚ ਸ਼ਰਾਬ ਪੀ ਰਹੇ ਸਨ। ਇਸ ਦੌਰਾਨ ਚਾਰ ਵਿਅਕਤੀਆਂ ਨੇ ਨਰਿੰਦਰ ਦਾ ਬੈਗ ਅਤੇ ਮੋਬਾਈਲ ਖੋਹ ਕੇ ਚਾਕੂ ਨਾਲ ਕਈ ਵਾਰ ਕੀਤੇ। ਅਧਿਕਾਰੀ ਨੇ ਦੱਸਿਆ ਕਿ ਨਰਿੰਦਰ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮਧੂ ਵਿਹਾਰ ਥਾਣੇ ਵਿੱਚ ਕਤਲ ਅਤੇ ਲੁੱਟ-ਖੋਹ ਸਮੇਤ ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ

LEAVE A REPLY

Please enter your comment!
Please enter your name here