ਲਖਨਊ, 24 ਮਾਰਚ

ਸਮਾਜਵਾਦੀ ਪਾਰਟੀ ਨੇ ਬਿਜਨੌਰ ਸੀਟ ਤੋਂ ਆਪਣਾ ਉਮੀਦਵਾਰ ਬਦਲ ਕੇ ਦੀਪਕ ਸੈਣੀ ਨੂੰ ਮੈਦਾਨ ਵਿੱਚ ਉਤਾਰਿਆ। ਇਸ ਦੇ ਨਾਲ ਹੀ ਪਾਰਟੀ ਨੇ ਮੁਰਾਦਾਬਾਦ ਤੋਂ ਮੌਜੂਦਾ ਲੋਕ ਸਭਾ ਮੈਂਬਰ ਐਸਟੀ ਹਸਨ ਨੂੰ ਇਸੇ ਸੀਟ ਤੋਂ ਮੈਦਾਨ ’ਚ ਉਤਾਰਿਆ ਹੈ। ਪਾਰਟੀ ਨੇ ਐਕਸ ’ਤੇ ਇਕ ਪੋਸਟ ਵਿਚ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ। ਸਮਾਜਵਾਦੀ ਪਾਰਟੀ ਨੇ ਪਹਿਲਾਂ ਯਸ਼ਵੀਰ ਸਿੰਘ ਨੂੰ ਬਿਜਨੌਰ ਤੋਂ ਉਮੀਦਵਾਰ ਬਣਾਇਆ ਸੀ। ਦੀਪਕ ਸੈਣੀ ਬਿਜਨੌਰ ਸੰਸਦੀ ਹਲਕੇ ਦੇ ਅਧੀਨ ਆਉਂਦੇ ਨੂਰਪੁਰ ਵਿਧਾਨ ਸਭਾ ਖੇਤਰ ਤੋਂ ਸਪਾ ਵਿਧਾਇਕ ਰਾਮ ਅਵਤਾਰ ਸੈਣੀ ਦਾ ਪੁੱਤਰ ਹੈ। ਚੋਣ ਪ੍ਰੋਗਰਾਮ ਅਨੁਸਾਰ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਵਿੱਚ 19 ਅਪਰੈਲ ਨੂੰ ਬਿਜਨੌਰ ਅਤੇ ਮੁਰਾਦਾਬਾਦ ਸਮੇਤ ਉੱਤਰ ਪ੍ਰਦੇਸ਼ ਦੇ ਅੱਠ ਸੰਸਦੀ ਹਲਕਿਆਂ ਵਿੱਚ ਵੋਟਾਂ ਪੈਣਗੀਆਂ। -ਪੀਟੀਆਈ

 

LEAVE A REPLY

Please enter your comment!
Please enter your name here