ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 6 ਮਈ

ਲੋਕ ਸਾਹਿਤ ਸੰਗਮ ਰਾਜਪੁਰਾ ਦੀ ਬੈਠਕ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਰੋਟਰੀ ਭਵਨ ਵਿੱਚ ਹੋਈ। ਬੈਠਕ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ ‘ਵਿੱਚ ਪ੍ਰਦੇਸ਼ਾਂ ਦੇ ਨਾ ਜਾਇਓ ਮੇਰੇ ਵੀਰ’ ਨਾਲ ਹੋਇਆ।

ਇਸ ਮਗਰੋਂ ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ, ਮਨਜੀਤ ਸਿੰਘ ਨਾਗਰਾ, ਇੰਦਰਜੀਤ ਸਿੰਘ ਲਾਂਬਾ, ਸੁਰਿੰਦਰ ਸਿੰਘ ਸੋਹਣਾ, ਕਰਮ ਸਿੰਘ ਟਿਵਾਣਾ, ਹਰਪਾਲ ਸਿੰਘ ਨੇ ਗੀਤੇ ਸੁਣਾਏ। ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਹਰਸੁਬੇਗ ਸਿੰਘ, ਵਿਦਿਆਰਥੀ ਜੈਸਮੀਨ ਕੌਰ, ਅਭੈ ਰਾਵਤ, ਸੁਰਿੰਦਰ ਕੌਰ ਬਾੜਾ, ਸ਼ਰਤ ਚੰਦਰ ਭਾਵੁਕ ਨੇ ਸ਼ੇਅਰ ਸੁਣਾਕੇ ਵਾਹ ਵਾਹ ਖੱਟੀ। ਅਵਤਾਰ ਸਿੰਘ ਪੁਆਰ ਨੇ ਅਜੋਕੀ ਰਾਜਨੀਤੀ ਤੇ ਵਿਅੰਗ ਕੀਤਾ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ‘ਕੁਲ ਕਾਇਨਾਤ ਬਦਲੀ ਏ ਜ਼ਮਾਨੇ ਦੇ ਨਾਲ’ ਸੁਣਾ ਕੇ ਅਜੋਕੇ ਤੰਤਰ ’ਤੇ ਵਿਅੰਗ ਕੱਸਿਆ।

ਚੇਅਰਮੈਨ ਡਾ. ਹਰਜੀਤ ਸਿੰਘ ਸੱਧਰ ਨੇ ਵੀ ਰਚਨਾ ਦੀ ਪੇਸ਼ਕਾਰੀ ਕੀਤੀ। ਸੀਨੀਅਰ ਸਿਟੀਜ਼ਨ ਕੌਂਸਲ ਰਾਜਪੁਰਾ ਦੇ ਪ੍ਰਧਾਨ ਰਤਨ ਸ਼ਰਮਾ ਨੇ ਵੀ ਸ਼ਿਰਕਤ ਕੀਤੀ। ਅਵਤਾਰ ਪੁਆਰ ਨੇ ਸਭਾ ਦੀ ਕਾਰਵਾਈ ਬਾਖੂਬੀ ਨਿਭਾਈ।

LEAVE A REPLY

Please enter your comment!
Please enter your name here