ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 6 ਮਾਰਚ

ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨਾਲ ਅੱਠ ਕਰੋੜ ਦੀ ਧੋਖਾਧੜੀ ਕਰਨ ਵਾਲੇ ਵਪਾਰੀ ਨੇ ਰਹਿੰਦੇ 6 ਕਰੋੜ ਰੁਪਏ ਵੀ ਵਾਪਸ ਕਰ ਦਿੱਤੇ ਸਨ। ਇਸ ਗੱਲ ਦਾ ਪ੍ਰਗਟਾਵਾ ਵਪਾਰੀ ਦੇ ਵਕੀਲ ਸ਼ਿਵ ਕੁਮਾਰ ਸ਼ਰਮਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਵਪਾਰੀ ਚੈਤੰਨਿਆ ਅਗਰਵਾਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੀ ਜ਼ਮਾਨਤ ਮਿਲ ਚੁੱਕੀ ਹੈ। ਜਾਣਕਾਰੀ ਅਨੁਸਾਰ ਮਨੀਮਾਜਰਾ ਦੇ ਵਸਨੀਕ ਚੈਤੰਨਿਆ ਅਗਰਵਾਲ ਨੇ ਸੰਸਦ ਮੈਂਬਰ ਕਿਰਨ ਖੇਰ ’ਤੇ ਘਰ ਵਿੱਚ ਬੁਲਾ ਕੇ ਕੁੱਟਮਾਰ ਦੇ ਦੋਸ਼ ਲਗਾਏ ਸਨ। ਉਸ ਤੋਂ ਬਾਅਦ ਸੰਸਦ ਮੈਂਬਰ ਨੇ ਚੈਤੰਨਿਆ ਅਗਰਵਾਲ ’ਤੇ 8 ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਲਗਾਏ ਸਨ। ਵਕੀਲ ਸ਼ਰਮਾ ਨੇ ਕਿਹਾ ਕਿ ਉਸ ਵਿਅਕਤੀ ਨੇ ਸੰਸਦ ਮੈਂਬਰ ਦੇ ਰੁਪਏ ਲੈ ਕੇ ਕਿਸੇ ਹੋਰ ਪਾਸੇ ਲਗਾ ਦਿੱਤੇ ਸਨ, ਜਿਸ ਵਿੱਚ ਘਾਟਾ ਪੈ ਗਿਆ ਸੀ। ਇਸੇ ਕਰ ਕੇ ਉਸ ਨੇ ਰੁਪਏ ਵਾਪਸ ਨਹੀਂ ਸਨ ਕੀਤੇ।

LEAVE A REPLY

Please enter your comment!
Please enter your name here