ਹਰਜੀਤ ਸਿੰਘ

ਡੇਰਾਬੱਸੀ, 8 ਮਾਰਚ

ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ 3 ਕਰੋੜ 21 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਕਰਵਾਈ ਗਈ‌। ਇਸ ਮੌਕੇ ਕੌਂਸਲ ਪ੍ਰਧਾਨ ਸ੍ਰੀਮਤੀ ਆਸ਼ੂ ਉਪਨੇਜਾ, ਕਾਰਜ ਸਾਧਕ ਅਫਸਰ ਜਗਜੀਤ ਸਿੰਘ ਜੱਜ, ਜੇ.ਈ. ਤਾਰਾ ਚੰਦ, ਆਪ ਆਗੂ ਨਰੇਸ਼ ਉਪਨੇਜਾ ਸਮੇਤ ਬਲਾਕ ਪ੍ਰਧਾਨ ਅਤੇ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਲੰਟੀਅਰ ਹਾਜ਼ਰ ਸਨ।

ਸ਼੍ਰੀ ਰੰਧਾਵਾ ਨੇ ਅੱਜ ਵਾਰਡ ਨੰਬਰ 16 ਦੇ ਪਿੰਡ ਬਾਕਰਪੁਰ ਵਿਖੇ ਰੇਲਵੇ ਲਾਈਨ ਤੋਂ ਗੁਰਦੁਆਰਾ ਸਾਹਿਬ ਤੱਕ 32.90 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਤੇ ਇੰਟਰਲਾਕ ਟਾਈਲਾਂ ਲਗਾਉਣ, ਵਾਰਡ ਨੰਬਰ 16 ਵਿਚ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪਾਂ ਅਤੇ ਗਲੀਆਂ ਦੀ ਮੁਰੰਮਤ ਲਈ 30 ਲੱਖ, ਵਾਰਡ ਨੰਬਰ 18 ਗੁਰੂ ਨਾਨਕ ਕਲੋਨੀ ਤੋਂ ਬਰਸਾਤੀ ਚੋਅ ਤੱਕ 24.76 ਲੱਖ ਰੁਪਏ ਦੀ ਲਾਗਤ ਨਾਲ ਆਰ.ਸੀ.ਸੀ. ਪਾਈਪ ਪਾਉਣ ਦਾ ਕੰਮ, ਵਾਰਡ ਨੰਬਰ 15 ਵਿਚ ਹਰੀਪੁਰ ਕੂੜਾ ਤੋਂ ਮੁਕੰਦਪੁਰ ਤੱਕ 41.33 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਲਗਾਉਣ, 48.70 ਲੱਖ ਰੁਪਏ ਨਾਲ ਹਰੀਪੁਰ ਹਿੰਦੂਆਂ ਵਿਖੇ ਮੇਨ ਰੋਡ ਉੱਤੇ ਇੰਟਰਲਾਕ ਟਾਈਲਾਂ ਲਗਾਉਣ, ਦੇਵੀਨਗਰ ਵਿਖੇ ਮੇਨ ਰੋਡ ਤੋਂ ਕ੍ਰਿਸ਼ਨਾ ਸੀਮਟ ਸਟੋਰ ਤੱਕ 30.90 ਲੱਖ ਰੁਪਏ ਦੀ ਲਾਗਤ ਨਾਲ ਟਾਇਲਾਂ ਲਗਾਉਣ, ਅਮਰਦੀਪ ਨਗਰ ਵਿਖੇ ਰੇਲਵੇ ਲਾਈਨ ਦੇ ਨਾਲ ਬਣੀ ਸੜਕ ਤੇ 44.60 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਲਗਾਉਣ, ਵਾਰਡ ਨੰਬਰ 15 ਵਿਖੇ 27.50 ਲੱਖ ਰੁਪਏ ਦੀ ਲਾਗਤ ਨਾਲ ਰਾਮਦਾਸੀਆ ਧਰਮਸ਼ਾਲਾ ਵਿੱਚ ਨਵੇਂ ਹਾਲ ਦਾ ਨਿਰਮਾਣ ਕਰਨ, ਵਾਰਡ ਨੰਬਰ 16 ਦੇ ਪਿੰਡ ਮਹਿਮਦਪੁਰ ਵਿਖੇ ਨਗਰ ਕੌਂਸਲ ਦੀ ਹਦੂਦ ਤੱਕ 40.45 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕਿੰਗ ਟਾਇਲਾਂ ਤੇ ਬਰਮ ਲਗਾਉਣ ਦੇ ਕੰਮ ਦੀ ਸ਼ੁਰੂਆਤ ਕਰਵਾਈ।

LEAVE A REPLY

Please enter your comment!
Please enter your name here