ਖੇਤਰੀ ਪ੍ਰਤੀਨਿਧ

ਪਟਿਆਲਾ, 27 ਅਪਰੈਲ

ਜ਼ਿਲ੍ਹੇ ਵਿੱਚ ਸਕੂਲੀ ਗੱਡੀਆਂ ਪ੍ਰਤੀ ਪ੍ਰਸ਼ਾਸਨ ਵੱਲੋਂ ਕੀਤੀ ਗਈ ਸਖਤੀ ਦੇ ਮੱਦੇਨਜ਼ਰ ਕਈ ਸਕੂਲਾਂ ਦੇ ਵਾਹਨਾਂ ਦੇ ਡਰਾਈਵਰਾਂ ਨੇ ਇੱਥੇ ਨਹਿਰੂ ਪਾਰਕ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਟਰਾਂਸਪੋਰਟ ਵਿਭਾਗ ਵੱਲੋਂ ਕੀਤੀ ਜਾ ਰਹੀ ਸਖਤੀ ਸਬੰਧੀ ਗੰਭੀਰ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਗਈ ਕਿ ਜੇਕਰ ਅਜਿਹੀਆਂ ਸਰਗਰਮੀਆਂ ਨਾਂ ਰੋਕੀਆਂ ਗਈਆਂ ਤਾਂ ਉਹ ਮਜਬੂਰਨ ਹੜਤਾਲ ਕਰਨਗੇ।

ਆਗੂਆਂ ਦਾ ਕਹਿਣਾ ਸੀ ਕਿ ਕੁਝ ਦਿਨ ਪਹਿਲਾਂ ਹਰਿਆਣਾ ਵਿੱਚ ਇੱਕ ਸਕੂਲੀ ਬੱਸ ਨੂੰ ਵਾਪਰੇ ਹਾਦਸੇ ਉਪਰੰਤ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਪ੍ਰਸ਼ਾਸਨ ਵੱਲੋਂ ਸਕੂਲੀ ਬੱਸਾਂ ’ਤੇ ਸਖਤੀ ਕਰ ਦਿੱਤੀ ਗਈ। ਇਸ ਦੇ ਨਤੀਜੇ ਵਜੋਂ ਸਕੂਲ ਬੱਸਾਂ ਤੇ ਵੈਨਾਂ ਦੇ ਚਲਾਨ ਵੀ ਕੀਤੇ ਗਏ। ਇਸ ਦੌਰਾਨ ਉਨ੍ਹਾਂ ਨੂੰ 25/25 ਹਜ਼ਾਰ ਰੁਪਏ ਦੇ ਚਲਾਨਾਂ ਦਾ ਭੁਗਤਾਨ ਵੀ ਕਰਨਾ ਪਿਆ।

ਇਨ੍ਹਾਂ ਡਰਾਈਵਰਾਂ ਦਾ ਕਹਿਣਾ ਸੀ ਕਿ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਸਕੂਲੀ ਬੱਚੇ ਲਿਜਾ ਰਹੀਆਂ ਗੱਡੀਆਂ ਨੂੰ ਟਰਾਂਸਪੋਰਟ ਅਧਿਕਾਰੀਆਂ ਵੱਲੋਂ ਸੜਕਾਂ ’ਤੇ ਇੰਜ ਫੜਿਆ ਜਾਂਦਾ ਹੈ ਕਿ ਜਿਵੇਂ ਗੱਡੀ ਚਾਲਕ ਕੋਈ ਵੱਡੀ ਵਾਰਦਾਤ ਕਰ ਕੇ ਭੱਜਿਆ ਹੋਵੇ। ਇਸ ਦੇ ਰੋਸ ਵਜੋਂ ਸਕੂਲੀ ਬੱਸਾਂ ਦੇ ਇਨ੍ਹਾਂ ਚਾਲਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਟਰਾਂਸਪੋਰਟ ਮਹਿਕਮੇ ਨਾ ਆਪਣਾ ਰਵੱਈਆ ਨਾ ਬਦਲਿਆ, ਤਾਂ ਉਹ ਜਲਦੀ ਹੀ ਪੂਰੇ ਪੰਜਾਬ ਦੇ ਸਕੂਲ ਬੱਸ ਸਟਾਫ਼ ਨਾਲ ਰਾਬਤਾ ਸਾਧ ਕੇ ਕੰਮ ਬੰਦ ਰੱਖਣ ਲਈ ਮਜਬੂਰ ਹੋਣਗੇ।

LEAVE A REPLY

Please enter your comment!
Please enter your name here