ਪੱਤਰ ਪ੍ਰੇਰਕ

ਬੰਗਾ, 20 ਫਰਵਰੀ

ਪਿੰਡ ਮਜਾਰੀ ਵਿੱਚ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਸਰਕਾਰੀ ਆਯੂਰਵੈਦਿਕ ਡਿਸਪੈਂਸਰੀ ਦੀ ਆਧੁਨਿਕ ਇਮਾਰਤ ਦਾ ਉਦਘਾਟਨ ਕੀਤਾ। ਜ਼ਿਕਰਯੋਗ ਹੈ ਕਿ ਇਮਾਰਤ ਦੀ ਉਸਾਰੀ ਲਈ ਕੈਨੇਡਾ ਵਾਸੀ ਜਸਵਿੰਦਰ ਸਿੰਘ ਸ਼ੋਕਰ ਵਲੋਂ ਆਪਣੇ ਦਾਦਾ ਨੰਬਰਦਾਰ ਕੇਹਰ ਸਿੰਘ ਸ਼ੋਕਰ ਅਤੇ ਦਾਦੀ ਦਰਸ਼ਨ ਕੌਰ ਸ਼ੋਕਰ ਦੀ ਯਾਦ ਵਿੱਚ ਅੱਠ ਲੱਖ ਦਾ ਸਹਿਯੋਗ ਦਿੱਤਾ ਗਿਆ ਹੈ।

ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ ਨੇ ਪਿੰਡ ’ਚ ਹੋ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਘਰ ਘਰ ਤੱਕ ਸਾਰਥਿਕ ਪਹੁੰਚ ਕਰ ਰਹੀ ਹੈ ਉੱਥੇ ਪਰਵਾਸੀ ਭਾਰਤੀ ਆਪਣੇ ਵਤਨ ਨਾਲ ਮੋਹ ਕਰਦਿਆਂ ਆਪਣੀ ਕਿਰਤ ਕਮਾਈ ’ਚੋਂ ਦਸਵੰਧ ਕੱਢ ਕੇ ਵਿਕਾਸ ਕੰਮਾਂ ’ਚ ਊਸਾਰੂ ਭੂਮਿਕਾ ਨਿਭਾਉਂਦੇ ਆ ਰਹੇ ਹਨ। ਇਸ ਮੌਕੇ ਮਾਰਕੀਟ ਕਮੇਟੀ ਬੰਗਾ ਦੇ ਚੇਅਰਮੈਨ ਬਲਵੀਰ ਸਿੰਘ ਕਰਨਾਣਾ, ਜਸਵੀਰ ਸਿੰਘ ਯੂਕੇ, ਸਤਨਾਮ ਸਿੰਘ ਯੂਕੇ, ਸਰਪੰਚ ਜਗਤਾਰ ਸਿੰਘ, ਮੁਖਵੈਨ ਸਿੰਘ ਯੂਐਸਏ ਤੇ ਰੇਸ਼ਮ ਸਿੰਘ ਕੈਨੇਡਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here