ਬੀਰਬਲ ਰਿਸ਼ੀ

ਸ਼ੇਰਪੁਰ, 24 ਮਾਰਚ

ਕਸਬੇ ਨੂੰ ਸ਼ਹਿਰਾਂ ਤੇ ਪਿੰਡਾਂ ਨਾਲ ਜੋੜਦੀਆਂ ਕਈ ਸੜਕਾਂ ਦੀ ਹਾਲਤ ਤਰਸਯੋਗ ਹਾਲਤ ਹੈ। ਜਾਣਕਾਰੀ ਅਨੁਸਾਰ ਸ਼ੇਰਪੁਰ ਤੋਂ ਬਰਨਾਲਾ ਵਾਇਆ ਝਲੂਰ ਤੇ ਵਾਇਆ ਨੰਗਲ ਦੋਵੇਂ ਸੜਕਾਂ ਵਿੱਚ ਡੂੰਘੇ ਟੋਏ ਪੈ ਚੁੱਕੇ ਹਨ ਜਿਸ ਕਾਰਨ ਕਈ ਸੜਕ ਹਾਦਸੇ ਵੀ ਵਾਪਰ ਚੁੱਕੇ ਹਨ। ਸ਼ੇਰਪੁਰ ਦੀ ਫਿਰਨੀ ਦੀ ਹਾਲਤ ਬੇਹੱਦ ਮਾੜੀ ਹੈ। ਇੱਥੋਂ ਲੌਂਗੋਵਾਲ ਤੱਕ ਸੰਤ ਹਰਚੰਦ ਸਿੰਘ ਲੌਂਗੋਵਾਲ ਮਾਰਗ, ਸ਼ੇਰਪੁਰ-ਪੰਜਗਰਾਈਆਂ ਵਾਇਆ ਬਧੇਸ਼ਾ, ਸ਼ੇਰਪੁਰ-ਫਰਵਾਹੀ, ਸ਼ੇਰਪੁਰ-ਭਗਵਾਨਪੁਰਾ, ਖੇੜੀ-ਭਗਵਾਨਪੁਰਾ, ਟਿੱਬਾ-ਗੰਡੇਵਾਲ ਆਦਿ ਸੜਕਾਂ ਮੁਰੰਮਤ ਦੀ ਉਡੀਕ ਵਿੱਚ ਹਨ। ਡੂੰਘੇ ਟੋਇਆ ਤੋਂ ਬੇਹਾਲ ਹੋ ਕੇ ਲੰਘਦੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਸੜਕਾਂ ਦੇ ਮਾਮਲੇ ਵਿੱਚ ਇਲਾਕੇ ਦੇ ਸਮਾਜ ਸੇਵੀ ਨੇ ਸੋਸ਼ਲ ਮੀਡੀਆ ’ਤੇ ਸ਼ੇਰਪੁਰ ਨੂੰ ਬਰਨਾਲਾ ਨਾਲ ਜੋੜਦੀ ਸੜਕ ਦੀ ਖਸਤਾ ਹਾਲਤ ਦਾ ਜ਼ਿਕਰ ਕੀਤਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਜਨਰਲ ਸਕੱਤਰ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਕਿਹਾ ਕਿ ਆਗਾਮੀ ਚੋਣ ਦੌਰਾਨ ਹਾਲੋਂ-ਬੇਹਾਲ ਹੋਈਆਂ ਸੜਕਾਂ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮੁੱਦੇ ’ਚ ਸ਼ਾਮਲ ਹੋਣਗੀਆਂ। ਉਧਰ ‘ਆਪ’ ਦੇ ਸੀਨੀਅਰ ਆਗੂ ਗੁਰਮੇਲ ਸਿੰਘ ਨੇ ਕਿਹਾ ਟੁੱਟੀਆਂ ਸੜਕਾਂ ਵਿਰੋਧੀ ਪਾਰਟੀਆਂ ਦੀ ਦੇਣ ਹਨ ਜਿਸ ਕਰਕੇ ਕਮੀਆਂ ਕੱਢਣ ਦੀ ਥਾਂ ਕੀਤੇ ਜਾ ਰਹੇ ਕ੍ਰਾਂਤੀਕਾਰੀ ਕੰਮਾਂ ਦੀ ਸ਼ਲਾਘਾ ਕਰਨ ਦਾ ਜ਼ੇਰਾ ਵਿਖਾਉਣ।

LEAVE A REPLY

Please enter your comment!
Please enter your name here