ਟ੍ਰਿਬਿਉੂਨ ਨਿਉੂਜ਼ ਸਰਵਿਸ

ਅੰਮ੍ਰਿਤਸਰ, 28 ਮਾਰਚ

ਸ਼੍ਰੋਮਣੀ ਕਮੇਟੀ ਭਲਕੇ 29 ਮਾਰਚ ਨੂੰ ਵਿਤੀ ਸਾਲ 2024-2025 ਲਈ ਆਪਣਾ ਸਾਲਾਨਾ ਪ੍ਰਸਤਾਵਿਤ ਬਜਟ ਪੇਸ਼ ਕਰੇਗੀ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਜਨਰਲ ਇਜਲਾਸ ਸਦਿਆ ਗਿਆ ਹੈ, ਜੋ ਕਿ ਦੁਪਹਿਰ ਲਗਪਗ 1 ਵਜੇ ਆਰੰਭ ਹੋਵੇਗਾ। ਸੂਤਰਾਂ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਲਈ ਬਜਟ 10 ਫੀਸਦੀ ਵਾਧੇ ਦੇ ਨਾਲ ਪੇਸ਼ ਹੋ ਸਕਦਾ ਹੈ। ਬਜਟ ਸਬੰਧੀ ਜਨਰਲ ਹਾਊਸ ਦੀ ਮੀਟਿੰਗ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਹੋਵੇਗੀ। ਜ਼ਿਕਰਯੋਗ ਹੈ ਕਿ 2023-2024 ਵਿਚ ਸਿੱਖ ਸੰਸਥਾ ਦਾ ਸਲਾਨਾ ਬਜਟ 1138.14 ਕਰੋੜ ਰੁਪਏ ਸੀ, ਜੋ ਪਿਛਲੇ ਸਾਲ (2022-2023) ਨਾਲੋਂ 17 ਪ੍ਰਤੀਸ਼ਤ ਦਾ ਵੱਧ ਸੀ।

LEAVE A REPLY

Please enter your comment!
Please enter your name here