ਪ੍ਰਭੂ ਦਿਆਲ

ਸਿਰਸਾ, 13 ਅਪਰੈਲ

ਇਥੋਂ ਦੇ ਬੇਗੂ ਰੋਡ ’ਤੇ ਗੱਤਾ ਫੈਕਟਰੀ ਨੇੜੇ ਹਾਦਸੇ ’ਚ ਦੋ ਔਰਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਿਯੰਕਾ ਤੇ ਕਰਮਜੀਤ ਕੌਰ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰੀਤ ਨਗਰ ਵਾਸੀ ਪ੍ਰਿਯੰਕਾ ਤੇ ਕਰਮਜੀਤ ਕੌਰ ਵਿਸਾਖੀ ਮੌਕੇ ਗੁਰਦੁਆਰਾ ’ਚ ਲੰਗਰ  ਦੀ ਸੇਵਾ ਲਈ ਆਪਣੀ ਸਕੂਟੀ ’ਤੇ ਜਾ ਰਹੀਆਂ ਸਨ ਤਾਂ ਗੱਤਾ ਫੈਕਟਰ ਨੇੜੇ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰੀ ਤੇ ਦੋਵਾਂ ਨੂੰ ਕਈ ਮੀਟਰ ਘੜੀਸਦਾ ਲੈ ਗਿਆ। ਪ੍ਰਿਯੰਕਾ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਕਰਮਜੀਤ ਕੌਰ ’ਤੇ ਗੰਭੀਰ ਸੱਟਾਂ ਲੱਗੀਆਂ। ਰਾਹਗੀਰਾਂ ਨੇ ਕਰਮਜੀਤ ਕੌਰ ਨੂੰ ਤੁਰੰਤ ਸਰਕਾਰੀ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਅਗਰੋਹਾ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਕਰਮਜੀਤ ਕੌਰ ਨੂੰ ਅਗਰੋਹਾ ਮੈਡੀਕਲ ਕਾਲਜ ਲੈ ਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਾਹ ’ਚ ਹੀ ਦਮ ਤੋੜ ਦਿੱਤਾ। ਟਰੱਕ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਫ਼ਰਾਰ ਹੈ।

LEAVE A REPLY

Please enter your comment!
Please enter your name here