ਪੱਤਰ ਪ੍ਰੇਰਕ

ਤਲਵਾੜਾ, 14 ਫਰਵਰੀ

ਸਿਵਲ ਸਰਜਨ ਡਾ. ਬਲਵਿੰਦਰ ਕੁਮਾਰ ਡਮਾਣਾ ਨੇ ਆਪਣੇ ਵਿਭਾਗੀ ਦੌਰੇ ਤਹਿਤ ਅੱਜ ਸੀਐਚਸੀ ਹਰਿਆਣਾ, ਨਿਰਮਾਣ ਅਧੀਨ ਆਮ ਆਦਮੀ ਕਲੀਨਿਕ ਬਰੂਹੀ ਅਤੇ ਸੀਐੱਚਸੀ ਕਮਾਹੀ ਦੇਵੀ ਦਾ ਦੌਰਾ ਕੀਤਾ। ਸਿਵਲ ਸਰਜਨ ਡਾ. ਡਮਾਣਾ ਨੇ ਸੀਐਚਸੀ ਹਰਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸੁਦੇਸ਼ ਰਾਜਨ ਦੇ ਸਹਿਯੋਗ ਨਾਲ ਓਪੀਡੀ ਦੀ ਜਾਂਚ ਕੀਤੀ। ਉਨ੍ਹਾਂ ਸਟਾਫ਼ ਨੂੰ ਮਰੀਜ਼ਾਂ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਉਪਲੱਬਧ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਪਰੰਤ ਸਿਵਲ ਸਰਜਨ ਨੇ ਸੀਐੱਚਸੀ ਕਮਾਹੀ ਦੇਵੀ ਦਾ ਨਿਰੀਖਣ ਕੀਤਾ ਅਤੇ ਸਟਾਫ਼ ਦੀ ਹਾਜ਼ਰੀ ਚੈੱਕ ਕੀਤੀ।

LEAVE A REPLY

Please enter your comment!
Please enter your name here