ਨਵੀਂ ਦਿੱਲੀ, 27 ਫਰਵਰੀ

ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਏਐਮ ਖਾਨਵਿਲਕਰ ਨੂੰ ਲੋਕਪਾਲ ਦਾ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। ਇਹ ਅਹੁਦਾ 27 ਮਈ 2022 ਤੋਂ ਸਾਬਕਾ ਜਸਟਿਸ ਪਿਨਾਕੀ ਚੰਦਰ ਘੋਸ਼ ਦੇ ਸੇਵਾਮੁਕਤ ਹੋਣ ਤੋਂ ਬਾਅਦ ਖਾਲੀ ਚੱਲ ਰਿਹਾ ਸੀ। ਲੋਕਪਾਲ ਦੇ ਜੁਡੀਸ਼ਲ ਮੈਂਬਰ ਜਸਟਿਸ ਪ੍ਰਦੀਪ ਕੁਮਾਰ ਮੋਹੰਤੇ ਕਾਰਜਕਾਰੀ ਚੇਅਰਮੈਨ ਵਜੋਂ ਸੇਵਾਵਾਂ ਨਿਭਾ ਰਹੇ ਸਨ। ਰਾਸ਼ਟਰਪਤੀ ਭਵਨ ਵਲੋਂ ਜਾਰੀ ਸੂਚਨਾ ਅਨੁਸਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਜਸਟਿਸ ਅਜੈ ਮਨੀਕਾਰੋ ਖਾਨਵਿਲਕਰ ਨੂੰ ਲੋਕਪਾਲ ਦਾ ਮੁਖੀ ਬਣਾਇਆ ਗਿਆ ਹੈ। ਜਸਟਿਸ ਖਾਨਵਿਲਕਰ ਜੁਲਾਈ 2022 ’ਚ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਏ ਸਨ। ਜਸਟਿਸ ਲਿੰਗਪਾ ਨਰਾਇਣ ਸਵਾਮੀ (ਸੇਵਾਮੁਕਤ), ਸੰਜੇ ਯਾਦਵ ਅਤੇ ਰਿਤੂ ਅਵਸਥੀ ਨੂੰ ਲੋਕਪਾਲ ਦਾ ਜੁਡੀਸ਼ਲ ਮੈਂਬਰ ਨਿਯੁਕਤ ਕੀਤਾ ਗਿਆ ਹੈ। ਰਾਸ਼ਟਰਪਤੀ ਭਵਨ ਵਲੋਂ ਜਾਰੀ ਸੂਚਨਾ ਅਨੁਸਾਰ ਸੁਸ਼ੀਲ ਚੰਦਰ, ਪੰਕਜ ਕੁਮਾਰ ਅਤੇ ਅਜੈ ਟਿਰਕੇ ਨੂੰ ਲੋਕਪਾਲ ਦਾ ਨਾਨ-ਜੁਡੀਸ਼ਲ ਮੈਂਬਰ ਨਿਯੁਕਤ ਕੀਤਾ ਗਿਆ ਹੈ। -ਪੀਟੀਆਈ

LEAVE A REPLY

Please enter your comment!
Please enter your name here