ਮਨੋਜ ਸ਼ਰਮਾ

ਬਠਿੰਡਾ, 28 ਅਕਤੂਬਰ

ਇੱਥੋਂ ਦੇ ਇੱਕ ਪੈਲੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਰੱਖੀ ਗਈ ਯੂਥ ਰੈਲੀ ਮੌਕੇ ਵਰਕਰ ਕਿਸੇ ਗੱਲ ਨੂੰ ਲੈ ਕੇ ਧੱਕਾਮੁੱਕੀ ਹੋ ਗਏ। ਇਸ ਦੌਰਾਨ ਦੋਵਾਂ ਧਿਰਾਂ ਨੇ ਇੱਕ ਦੂਜੇ ਵੱਲ ਕੁਰਸੀਆਂ ਵਗਾਹ-ਵਗਾਹ ਮਾਰੀਆਂ। ਇਹ ਸਾਰਾ ਮਾਮਲਾ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮੌਜੂਦਗੀ ਵਿੱਚ ਵਾਪਰਿਆ ਪਰ ਮਾਮਲੇ ਬਾਰੇ ਸੀਨੀਅਰ ਲੀਡਰਾਂ ਨੇ ਚੁੱਪ ਧਾਰ ਲਈ। ਗੌਰਤਲਬ ਹੈ ਕਿ ਯੂਥ ਅਕਾਲੀ ਦਲ ਵੱਲੋਂ ਇੱਕ ਨਿੱਜੀ ਪੈਲੇਸ ਵਿੱਚ ਰੈਲੀ ਕਰਵਾਈ ਗਈ। ਪਤਾ ਲੱਗਿਆ ਹੈ ਕਿ ਕਿਸੇ ਗੱਲ ਨੂੰ ਲੈ ਕੇ ਦੋ ਗਰੁੱਪਾਂ ਵਿੱਚ ਲੜਾਈ ਹੋ ਗਈ। ਇਸ ਮਗਰੋਂ ਹਰਸਿਮਰਤ ਕੌਰ ਬਾਦਲ ਨੇ ਯੂਥ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕਾਂਗਰਸ ’ਤੇ ਨਿਸ਼ਾਨੇ ਸੇਧੇ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਦੀ ਖ਼ੇਤਰੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ।

LEAVE A REPLY

Please enter your comment!
Please enter your name here