Supervisor’s ‘If You Are Match’ Electronic mail Goes Viral: ਕਈ ਵਾਰ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਚੀਜ਼ਾਂ ਵਾਇਰਲ ਹੋ ਜਾਂਦੀਆਂ ਹਨ। ਜੋ ਕਿ ਹੈਰਾਨ ਵੀ ਕਰ ਦਿੰਦੀਆਂ ਹਨ। ਜੀ ਹਾਂ ਅਜਿਹਾ ਹੀ ਕੇਸ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਮੈਨੇਜਰ ਆਪਣੇ ਫੀਮੇਲ ਕਰਮਚਾਰੀ ਨੂੰ ਈਮੇਲ ਕੀਤੀ ਗਈ ਹੈ ਕਿ ਜੇਕਰ ਉਹ ਠੀਕ ਮਹਿਸੂਸ ਕਰ ਹੀ ਹੈ ਤਾਂ ਕੰਮ ਉੱਤੇ ਵਾਪਿਸ ਆ ਜਾਵੇ। ਦੱਸ ਦਈਏ ਇਹ ਮਹਿਲਾ ਸਟੇਜ 4 ਦੇ ਕੈਂਸਰ ਜ਼ਿੰਦਗੀ ਅਤੇ ਮੌਤ ਦੇ ਨਾਲ ਜੰਗ ਲੜ ਰਹੀ ਹੈ। ਇੱਕ ਕਾਲਜ ਵਿਦਿਆਰਥਣ ਦੀ ਆਨਲਾਈਨ ਪੋਸਟ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਨੇ ਖੁਲਾਸਾ ਕੀਤਾ ਕਿ ਉਸਦੀ ਮਾਂ ਜੋ ਕਿ 18 ਮਹੀਨਿਆਂ ਤੋਂ ਸਟੇਜ 4 ਦੇ ਕੈਂਸਰ ਨਾਲ ਜੂਝਣ ਰਹੀ ਹੈ। ਜਿੱਥੇ ਉਸਦੀ ਮਾਂ ਕੰਮ ਕਰਦੀ ਸੀ ਉਸ ਥਾਂ ਦੇ ਮੈਨੇਜਰ ਵੱਲੋਂ ਉਸਦੀ ਮਾਂ ਨੂੰ ਕੰਮ ‘ਤੇ ਵਾਪਸ ਆਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਜਿਸ ਤੋਂ ਬਾਅਦ ਉਹ ਬਹੁਤ ਹੀ ਗੁੱਸਾ ਵਿੱਚ ਹੈ।

Reddit ‘ਤੇ ਸ਼ੇਅਰ ਕਰਦੇ ਹੋਏ, @disneydoll96, ਨੇ ਲਿਖਿਆ ਹੈ ਅਤੇ ਨਾਲ ਹੀ ਆਪਣੀ ਮਾਂ ਦੇ ਸੁਪਰਵਾਈਜ਼ਰ ਤੋਂ ਇੱਕ ਈਮੇਲ ਦਾ ਇੱਕ ਸਕ੍ਰੀਨਸ਼ਾਟ ਸਾਂਝਾ ਕੀਤਾ ਹੈ।ਜਿਸ ਵਿੱਚ ਇੱਕ ਡਾਕਟਰ ਦੇ ਨੋਟ ਦੀ ਬੇਨਤੀ ਕੀਤੀ ਗਈ ਸੀ ਜਿਸ ਵਿੱਚ ਉਸਦੀ ਸੀਮਾਵਾਂ ਅਤੇ ਇਲਾਜ ਯੋਜਨਾ ਦੇ ਵੇਰਵਿਆਂ ਦੇ ਨਾਲ ਕੰਮ ਕਰਨ ਲਈ ਉਸਦੀ ਤੰਦਰੁਸਤੀ ਦੀ ਪੁਸ਼ਟੀ ਕੀਤੀ ਗਈ ਸੀ। ਈਮੇਲ ਨੇ ਅਗਲੇ ਦਿਨ ਇੱਕ ਮੀਟਿੰਗ ਵਿੱਚ ਉਸਦੀ ਹਾਜ਼ਰੀ ਦੀ ਮੰਗ ਵੀ ਕੀਤੀ, ਉਸਦੀ ਬਿਮਾਰੀ ਨੂੰ ਨਜ਼ਰਅੰਦਾਜ਼ ਕਰਦਿਆਂ ਅਤੇ ਕੋਈ ਰਾਹਤ ਦੀ ਪੇਸ਼ਕਸ਼ ਨਹੀਂ ਕੀਤੀ।

Email Goes Viral: ਸਟੇਜ 4 ਦੇ ਕੈਂਸਰ ਨਾਲ ਪੀੜਤ ਔਰਤ ਨੂੰ ਕੰਮ 'ਤੇ ਵਾਪਸ ਆਉਣ ਲਈ ਮੈਨੇਜਰ ਨੇ ਕਿਹਾ- 'ਜੇ ਤੁਸੀਂ ਫਿੱਟ ਹੋ', ਈਮੇਲ ਹੋਈ ਵਾਇਰਲ

ਆਇਰਲੈਂਡ ਦੀ ਇਹ ਪੋਸਟ ਉਸ ਭਾਵਨਾਤਮਕ ਅਤੇ ਵਿੱਤੀ ਤਣਾਅ ਨੂੰ ਉਜਾਗਰ ਕਰਦੀ ਹੈ ਜੋ ਇਹ ਇੱਕ ਪਰਿਵਾਰ ‘ਤੇ ਪਾਉਂਦੀ ਹੈ। ਮਾਂ, ਜੋ ਕਿ ਇੱਕ ਦੁਕਾਨ ਦੀ ਸੁਪਰਵਾਈਜ਼ਰ ਹੈ, ਕਿਸੇ ਦਿਨ ਵਾਪਸ ਆਉਣਾ ਚਾਹੁੰਦੀ ਹੈ ਪਰ ਇਸ ਸਮੇਂ ਆਪਣੇ ਪਤੀ ਨੂੰ ਗੁਆਉਣ ਤੋਂ ਬਾਅਦ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਹੈ। ਧੀ ਪਰਿਵਾਰ ਦਾ ਸਮਰਥਨ ਕਰਨ ਲਈ ਰੁਜ਼ਗਾਰ ਦੀ ਭਾਲ ਕਰਨ ਤੋਂ ਪਹਿਲਾਂ ਆਪਣੀ ਪੜ੍ਹਾਈ ਪੂਰੀ ਕਰ ਰਹੀ ਹੈ।

ਵਿਦਿਆਰਥਣ ਨੇ ਅੱਗੇ ਦੱਸਿਆ ਹੈ ਕਿ ਡਾਕਟਰਾਂ ਦੀ ਟੀਮ ਹਮੇਸ਼ਾ ਸਾਨੂੰ ਦੱਸਦੀ ਹੈ, “ਹਾਂ, ਇਹ ਅਜੇ ਵੀ ਚੌਥਾ ਪੜਾਅ ਹੈ, ਪਰ ਤੁਸੀਂ ਇੱਕ ਯੋਧੇ ਹੋ, ਜੋ ਕਿ ਉਹ ਲੰਬੇ ਸਮੇਂ ਤੋਂ ਕੀਮੋਥੈਰੇਪੀ ਲੈ ਰਹੇ ਹੋ, ਪਰ ਮੈਨੂੰ ਭਰੋਸਾ ਹੈ ਕਿ ਉਹ ਠੀਕ ਹੋ ਜਾਵੇਗੀ ਅਤੇ ਅਜੇ ਬਹੁਤ ਲੜਾਈ ਬਾਕੀ ਹੈ।”

ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਪ੍ਰਬੰਧਕ ਦੀ ਅਸੰਵੇਦਨਸ਼ੀਲਤਾ ‘ਤੇ ਗੁੱਸਾ ਜ਼ਾਹਿਰ ਕੀਤਾ। ਟਿੱਪਣੀਆਂ ਹਮਦਰਦੀ ਦੇ ਨਾਲ ਲੋਕ ਕੰਮਨੀ ਦੀ ਨਿੰਦਾ ਕਰ ਰਹੇ ਹਨ। ਕੁੱਝ ਯੂਜ਼ਰਸ ਨੇ ਕਿਹਾ ਇਹ ਈਮੇਲ ਉਨ੍ਹਾਂ ਕੰਪਨੀ ਦੇ ਵਿਵਹਾਰ ਨੂੰ ਬੇਨਕਾਬ ਕਰਦੀ ਹੈ ਜੋ ਕਰਮਚਾਰੀਆਂ ਨਾਲ ਅਜਿਹ ਵਿਵਹਾਰ ਕਰਦੇ ਹਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

LEAVE A REPLY

Please enter your comment!
Please enter your name here