<sturdy>Medication:</sturdy> ਨਸ਼ਾ ਭਾਰਤ ਹੀ ਨਹੀਂ ਸਗੋਂ ਦਨੀਆ ਭਰ ਅੰਦਰ ਵੱਡਾ ਦੁਖਾਂਤ ਬਣ ਗਿਆ ਹੈ। ਦੁਨੀਆ ਵਿੱਚ ਇੱਕ ਅਜਿਹਾ ਦੇਸ਼ ਹੈ ਜਿੱਥੇ ਲੋਕ ਨਸ਼ੇ ਲਈ ਕਬਰਾਂ ਵਿੱਚੋਂ ਲਾਸ਼ਾਂ ਕੱਢ ਰਹੇ ਹਨ। ਹਾਲਾਤ ਅਜਿਹੇ ਹਨ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਐਮਰਜੈਂਸੀ ਦਾ ਐਲਾਨ ਕਰਨਾ ਪਿਆ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸਿਏਰਾ ਲਿਓਨ ਦੀ ਜੋ ਅਫ਼ਰੀਕਾ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ। ਇੱਥੇ ਗਰੀਬੀ ਇੰਨੀ ਹੈ ਕਿ ਪ੍ਰਤੀ ਵਿਅਕਤੀ ਆਮਦਨ 115 ਰੁਪਏ ਪ੍ਰਤੀ ਦਿਨ ਹੈ।

ਦੂਜੇ ਪਾਸੇ ਵਿਡੰਬਨਾ ਇਹ ਹੈ ਕਿ ਰੋਜ਼ਾਨਾ ਔਸਤਨ 800 ਰੁਪਏ ਨਸ਼ਿਆਂ ‘ਤੇ ਖਰਚ ਹੋ ਰਹੇ ਹਨ। ਇਸ ਦਾ ਮਤਲਬ ਲਗਪਗ ਤਿੰਨ ਲੱਖ ਰੁਪਏ ਸਾਲਾਨਾ ਨਸ਼ਿਆਂ ਉਪਰ ਖਰਚੇ ਜਾ ਰਹੇ ਹਨ। ਇਸ ਕਾਰਨ 5 ਅਪ੍ਰੈਲ 2024 ਨੂੰ ਦੇਸ਼ ਦੇ ਰਾਸ਼ਟਰਪਤੀ ਜੂਲੀਅਸ ਮਾਡਾ ਬਾਇਓ ਨੇ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ। ਉਂਝ ਜੇਕਰ ਖ਼ਬਰ ਸਿਰਫ਼ ਇੰਨੀ ਹੀ ਹੁੰਦੀ ਤਾਂ ਇਸ ਦੀ ਸ਼ਾਇਦ ਚਰਚਾ ਵੀ ਨਾ ਹੁੰਦੀ। ਅਸਲ ਵਿੱਚ ਇੱਥੋਂ ਦੇ ਲੋਕ ‘ਕੁਸ਼’ ਨਾਂ ਦਾ ਨਸ਼ਾ ਕਰਦੇ ਹਨ। ਇਸ ਨਸ਼ੇ ਲਈ ਮਨੁੱਖੀ ਹੱਡੀਆਂ ਦੀ ਲੋੜ ਪੈਂਦੀ ਹੈ।

ਪ੍ਰੈਜ਼ੀਡੈਂਟ ਜੂਲੀਅਸ ਮਾਡਾ ਬਾਇਓ ਦਾ ਕਹਿਣਾ ਹੈ ਕਿ ਇਹ ਨਸ਼ਾ ਮੌਤ ਦੇ ਚੁੰਗਲ ਤੋਂ ਘੱਟ ਨਹੀਂ। ਕੁਝ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਦਿਨ ਵਿੱਚ ਸਿਰਫ ਇੱਕ ਵਾਰ ਹੀ ਇਸ ਡਰੱਗ ਦਾ ਸੇਵਨ ਕਰਨ ਨਾਲ ਬੰਦੇ ਨੂੰ ਸਾਰਾ ਦਿਨ ਹੋਸ਼ ਨਹੀਂ ਰਹਿੰਦੀ। ਇਹ ਉਨ੍ਹਾਂ ਲਈ ਬਹੁਤ ਖਤਰਨਾਕ ਹੈ ਪਰ ਲੋਕ ਉਸ ਤੋਂ ਖਹਿੜਾ ਨਹੀਂ ਛੁਡਾ ਸਕਦੇ।

ਬੀਬੀਸੀ ਦੀ ਰਿਪੋਰਟ ਮੁਤਾਬਕ ਪਿਛਲੇ ਕੁਝ ਮਹੀਨਿਆਂ ਵਿੱਚ ਸੈਂਕੜੇ ਨੌਜਵਾਨਾਂ ਦੀ ਨਸ਼ਿਆਂ ਕਾਰਨ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਵਿੱਚ ਜ਼ਿਆਦਾਤਰ 18 ਤੋਂ 25 ਸਾਲ ਦੇ ਨੌਜਵਾਨ ਹਨ। ‘ਕੁਸ਼’ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਨਾਲ ਸਰੀਰ ਦੇ ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ। ਰਿਪੋਰਟ ਮੁਤਾਬਕ ਹਸਪਤਾਲਾਂ ਵਿੱਚ ਦਾਖਲ ਅੱਧੇ ਤੋਂ ਵੱਧ ਲੋਕ ‘ਕੁਸ਼’ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਮਰੀਜ਼ ਹਨ।

ਸਿਏਰਾ ਲਿਓਨ ਦੇ ਮਨੋਵਿਗਿਆਨਕ ਹਸਪਤਾਲ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਸਾਲ 2020 ਤੇ 2023 ਦੇ ਵਿਚਕਾਰ, ਕੁਸ਼ ਦੇ ਆਦੀ ਲੋਕਾਂ ਦੀ ਗਿਣਤੀ ਵਿੱਚ 40 ਗੁਣਾ ਵਾਧਾ ਹੋਇਆ ਹੈ। ਵਧਦੇ ਮਾਮਲਿਆਂ ਕਾਰਨ ਉਥੇ ਕਬਰਸਤਾਨਾਂ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ।

<sturdy>’ਕੁਸ਼’ ਨਸ਼ਾ ਕੀ ਹੈ?</sturdy>
ਬ੍ਰਿਟਿਸ਼ ਮੀਡੀਆ ਸੰਸਥਾ ਡੇਲੀਮੇਲ ਦੀ ਰਿਪੋਰਟ ਮੁਤਾਬਕ ‘ਕੁਸ਼’ ਇੱਕ ਕਿਸਮ ਦਾ ਸਿੰਥੈਟਿਕ ਡਰੱਗ ਹੈ। ਸਿੰਥੈਟਿਕ ਡਰੱਗ ਦਾ ਅਰਥ ਹੈ ਰਸਾਇਣਾਂ ਦੀ ਵਰਤੋਂ ਕਰਕੇ ਬਣਾਇਆ ਗਿਆ ਨਸ਼ਾ। ਇਸ ਨੂੰ ਸਿਗਰਟ ਵਾਂਗ ਫੂਕ ਕੇ ਨਸ਼ਾ ਕੀਤਾ ਜਾਂਦਾ ਹੈ। ਇਸ ਵਿੱਚ ਗਾਂਜਾ, ਹਸ਼ੀਸ਼ ਤੇ ਘਾਤਕ ਰਸਾਇਣ ਜਿਵੇਂ ਕੀਟਨਾਸ਼ਕ ਮੋਰਟਿਨ ਹਿੱਟ ਵਰਤਿਆ ਜਾਂਦਾ ਹੈ ਪਰ ਨਸ਼ੇੜੀ ਇੱਥੇ ਹੀ ਨਹੀਂ ਰੁਕੇ। ਉਨ੍ਹਾਂ ਨੇ ਲਾਸ਼ਾਂ ਵਿੱਚੋਂ ਹੱਡੀਆਂ ਕੱਢ ਲਈਆਂ ਤੇ ਨਸ਼ਾ ਕਰਨ ਲੱਗ ਪਏ।

ਦਰਅਸਲ ਪਹਿਲਾਂ ਹੱਡੀਆਂ ਪੀਸਿਆ ਜਾਂਦਾ ਹੈ। ਫਿਰ ਇਸ ਪਾਊਡਰ ‘ਚ ਕੁਸ਼ ਮਿਲਾ ਕੇ ਮਿਸ਼ਰਣ ਤਿਆਰ ਕਰਦੇ ਹਨ। ਫਿਰ ਇਸ ਨੂੰ ਇੱਕ ਕਾਗਜ਼ ਵਿੱਚ ਰੋਲ ਕਰਦੇ ਹਨ ਤੇ ਫੂਕ ਲੈਂਦੇ ਹਨ। ਮਨੁੱਖੀ ਹੱਡੀਆਂ ਵਿੱਚ ਮੌਜੂਦ ਸਲਫਰ ਕੁਸ਼ ਦੇ ਨਸ਼ੇ ਵਿੱਚ ਕੈਟਾਲਿਸਟ ਦਾ ਕੰਮ ਕਰਦਾ ਹੈ। ਜਦੋਂ ਸਾੜਿਆ ਜਾਂਦਾ ਹੈ, ਤਾਂ ਹੱਡੀਆਂ ਵਿੱਚ ਮੌਜੂਦ ਸਲਫਰ ਆਕਸੀਜਨ ਨਾਲ ਪ੍ਰਤੀਕ੍ਰਿਆ ਕਰਦਾ ਹੈ ਤੇ ਸਲਫਰ ਡਾਈਆਕਸਾਈਡ (SO2) ਬਣਾਉਂਦਾ ਹੈ। ਇਸ ਨਾਲ ਨਸ਼ਾ ਤੇਜ਼ ਹੋ ਜਾਂਦਾ ਹੈ। ਭਾਵ ਹੱਡੀਆਂ ਨਸ਼ੇ ਦੀ ਸ਼ਕਤੀ ਨੂੰ ਦੁੱਗਣਾ, ਤਿੰਨ ਗੁਣਾ ਜਾਂ ਸ਼ਾਇਦ ਹੋਰ ਵੀ ਵਧਾ ਦਿੰਦੀਆਂ ਹਨ।

ਇਸ ਸੰਕਟ ਬਾਰੇ ਯੌਰਕ ਯੂਨੀਵਰਸਿਟੀ ਦੇ ਪ੍ਰੋਫੈਸਰ ਇਓਨ ਹੈਮਿਲਟਨ ਨੇ ‘ਨਿਊਜ਼ਵੀਕ’ ਨੂੰ ਦੱਸਿਆ ਅਫ਼ਰੀਕਾ ਵਿੱਚ ਵਰਤੀ ਜਾਣ ਵਾਲੀ ਡਰੱਗ ਕੁਸ਼ ਵਿੱਚ ਟਰਾਮਾਡੋਲ (ਅਫੀਮ ਦੇ ਪੌਦੇ ਤੋਂ ਬਣੀ ਸਿੰਥੈਟਿਕ ਡਰੱਗ), ਭੰਗ, ਫੈਂਟਾਨਾਇਲ ਤੇ ਕਈ ਵਾਰ ਫਾਰਮਲਡੀਹਾਈਡ ਵੀ ਇਸਤੇਮਾਲ ਕਰਦੇ ਹਨ। ਇਹ ਡਰੱਗ ਉਥੋਂ (ਸਿਏਰਾ ਲਿਓਨ) ਦੇ ਲੋਕਾਂ ਵਿੱਚ ਕਾਫੀ ਮਸ਼ਹੂਰ ਹੈ ਤੇ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ।

ਫੈਂਟਾਨਾਇਲ ਬਾਰੇ ਮੰਨਿਆ ਜਾਂਦਾ ਹੈ ਕਿ ਇਸ ਦਾ ਪ੍ਰਭਾਵ ਹੈਰੋਇਨ ਨਾਲੋਂ 50 ਗੁਣਾ ਤੇ ਮੋਰਫਿਨ ਨਾਲੋਂ 100 ਗੁਣਾ ਜ਼ਿਆਦਾ ਹੁੰਦਾ ਹੈ। ਇਹ ਸਾਲ 1959 ਵਿੱਚ ਡਾ. ਪਾਲ ਜੈਨਸਨ ਦੁਆਰਾ ਬਣਾਇਆ ਗਿਆ ਸੀ। ਹਾਲਾਂਕਿ, ਉਸ ਸਮੇਂ ਇਹ ਸਿਰਫ ਡਾਕਟਰੀ ਵਰਤੋਂ ਲਈ ਬਣਾਇਆ ਗਿਆ।

LEAVE A REPLY

Please enter your comment!
Please enter your name here