NEET PG 2024 Examination Preponed: ਨੈਸ਼ਨਲ ਮੈਡੀਕਲ ਕਮਿਸ਼ਨ ਵਲੋਂ NEET PG 2024 ਪ੍ਰੀਖਿਆ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ। ਪਹਿਲਾਂ ਇਹ ਪ੍ਰੀਖਿਆ 15 ਜੁਲਾਈ ਨੂੰ ਹੋਣੀ ਸੀ,ਹੁਣ ਇਹ ਪ੍ਰੀਖਿਆ 23 ਜੂਨ ਨੂੰ ਹੋਵੇਗੀ। ਪਰ ਇਹ ਫੈਸਲਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਇਹ ਕੋਈ ਪਹਿਲਾ ਇਮਤਿਹਾਨ ਨਹੀਂ ਹੈ ਜਿਸ ਦੀ ਸਮਾਂ ਸਾਰਣੀ ਵਿੱਚ ਬਦਲਾਅ ਕੀਤਾ ਗਿਆ ਹੈ। ਪਿਛਲੇ ਸਮੇਂ ਵਿੱਚ UPSC CSE, ICAI ਵਰਗੀਆਂ ਵੱਡੀਆਂ ਪ੍ਰੀਖਿਆਵਾਂ ਦੀਆਂ ਤਰੀਕਾਂ ਵਿੱਚ ਬਦਲਾਅ ਕੀਤਾ ਗਿਆ ਹੈ।

ਹੁਣ 23 ਜੂੁਨ ਨੂੰ ਹੋਵੇਗੀ ਪ੍ਰੀਖਿਆ

NEET PG ਦੀ ਪ੍ਰੀਖਿਆ 23 ਜੂਨ 2024 ਨੂੰ ਕਰਵਾਈ ਜਾਵੇਗੀ। ਇਸ ਦੇ ਨਤੀਜੇ 15 ਜੁਲਾਈ ਨੂੰ ਜਾਰੀ ਕੀਤੇ ਜਾਣਗੇ। NMC ਦੇ ਨੋਟੀਫਿਕੇਸ਼ਨ ਦੇ ਅਨੁਸਾਰ, ਇੰਟਰਨਸ਼ਿਪ ਕੱਟ-ਆਫ ਡੇਟ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਫੈਸਲਾ ਪੋਸਟ ਗ੍ਰੈਜੂਏਟ ਮੈਡੀਕਲ ਐਜੂਕੇਸ਼ਨ ਬੋਰਡ (PGMEB), ਮੈਡੀਕਲ ਕੌਂਸਲਿੰਗ ਕਮੇਟੀ ਦੇ ਨਾਲ ਨੈਸ਼ਨਲ ਮੈਡੀਕਲ ਕਮਿਸ਼ਨ, ਡਾਇਰੈਕਟੋਰੇਟ ਜਨਰਲ ਆਫ਼ ਹੈਲਥ ਸਾਇੰਸਜ਼ ਅਤੇ ਮੈਡੀਕਲ ਸਾਇੰਸਜ਼ ਲਈ ਨੈਸ਼ਨਲ ਐਗਜ਼ਾਮੀਨੇਸ਼ਨ ਬੋਰਡ ਦੀ ਮੀਟਿੰਗ ਦੌਰਾਨ ਲਿਆ ਗਿਆ।

ਇਹ ਵੀ ਪੜ੍ਹੋ: CBSE tenth End result 2024: ਵਿਦਿਆਰਥੀਆਂ ਦੇ ਲਈ ਅਹਿਮ ਖਬਰ! CBSE ਵੱਲੋਂ 10ਵੀਂ ਜਮਾਤ ਦਾ ਨਤੀਜਾ ਇਸ ਤਰੀਕ ਨੂੰ ਕੀਤਾ ਜਾਵੇਗਾ ਘੋਸ਼ਿਤ

ਪਹਿਲਾਂ ਵੀ ਹੋਇਆ ਸੀ ਤਰੀਕਾਂ ਵਿੱਚ ਬਦਲਾਅ

ਇੱਕ ਵਾਰ ਪਹਿਲਾਂ NEET PG ਦੀ ਪ੍ਰੀਖਿਆ 3 ਮਾਰਚ ਨੂੰ ਹੋਣੀ ਸੀ। ਪਰ ਇਸ ਦੀ ਤਰੀਕ ਬਦਲ ਕੇ 7 ਜੁਲਾਈ ਕਰ ਦਿੱਤੀ ਗਈ ਸੀ। ਪਰ ਹੁਣ ਇਕ ਵਾਰ ਫਿਰ ਇਸ ਦੀ ਤਰੀਕ ਬਦਲੀ ਗਈ ਹੈ ਅਤੇ ਪ੍ਰੀਖਿਆ 23 ਜੂਨ ਨੂੰ ਹੋਵੇਗੀ। ਵਧੇਰੀ ਜਾਣਕਾਰੀ ਲਈ, ਉਮੀਦਵਾਰ ਅਧਿਕਾਰਤ ਵੈੱਬਸਾਈਟ ਦੀ ਮਦਦ ਲੈ ਸਕਦੇ ਹਨ।

ਇਹ ਹਨ ਤਰੀਕਾਂ

ਕਦੋਂ ਕਰਵਾਈ ਜਾਵੇਗੀ NEET PG ਦੀ ਪ੍ਰੀਖਿਆ 2024 : 23 ਜੂਨ 2024

ਕਦੋਂ ਆ ਸਕਦੇ ਨਤੀਜਾ : 15 ਜੁਲਾਈ 2024 ਤੱਕ

ਕਦੋਂ ਹੋਵੇਗੀ ਕਾਉਂਸਲਿੰਗ : 5 ਅਗਸਤ 2024 ਤੋਂ 15 ਅਕਤੂਬਰ 2024 ਤੱਕ

ਕਦੋਂ ਸ਼ੁਰੂ ਹੋਵੇਗਾ ਅਕਾਦਮਿਕ ਸੈਸ਼ਨ : 16 ਸਤੰਬਰ 2024

ਸ਼ਾਮਲ ਹੋਣ ਦੀ ਆਖਰੀ ਮਿਤੀ: 21 ਅਕਤੂਬਰ 2024

ਕੀ ਕਰਵਾਈ ਜਾਂਦੀ ਨੀਟ ਦੀ ਪ੍ਰੀਖਿਆ?

NEET PG ਦੀ ਪ੍ਰੀਖਿਆ ਇੱਕ Entrance Examination ਹੁੰਦਾ ਹੈ ਜੋ ਕਿ ਅੰਡਰਗਰੈਜੂਏਟ ਨੂੰ MD/MS ਜਾਂ ਕਿਸੇ ਹੋਰ ਖ਼ਾਸ ਕੋਰਸ ਵਿੱਚ ਦਾਖਲਾ ਲੈਣ ਲਈ ਦੇਣਾ ਪੈਂਦਾ ਹੈ। ਇਸ ਨੂੰ ਨੈਸ਼ਨਲ ਮੈਡੀਕਲ ਕਮਿਸ਼ਨ ਐਕਟ, 2019 ਦੇ ਤਹਿਤ ਲਾਗੂ ਕੀਤਾ ਗਿਆ ਹੈ। ਇਹ ਇਮਤਿਹਾਨ ਸਿਰਫ਼ ਇੱਕ ਵਾਰ ਦੇਣਾ ਹੁੰਦਾ ਹੈ। ਇਸ ਪ੍ਰੀਖਿਆ ਰਾਹੀਂ ਤੁਹਾਨੂੰ ਤੁਹਾਡੀ ਰੈਂਕ ਦੇ ਨਾਲ-ਨਾਲ ਇਹ ਪਤਾ ਲੱਗਦਾ ਹੈ ਕਿ ਤੁਸੀਂ ਕਿਹੜੇ ਖ਼ਾਸ ਕੋਰਸ ਦੇ ਯੋਗ ਹੋ।

ਇਹ ਵੀ ਪੜ੍ਹੋ: Authorities Jobs 2024: SSC ਦੀਆਂ 2049 ਅਸਾਮੀਆਂ ਲਈ ਅਪਲਾਈ ਕਰਨ ਦਾ ਇੱਕ ਹੋਰ ਮੌਕਾ, 10ਵੀਂ-12ਵੀਂ ਪਾਸ ਫਟਾਫਟ ਕਰੋ ਅਪਲਾਈ

Schooling Mortgage Info:
Calculate Schooling Mortgage EMI

LEAVE A REPLY

Please enter your comment!
Please enter your name here