Chandigarh Information: ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਵਿੱਚ ਉਮੀਦਵਾਰਾਂ ਦੇ ਖਰਚੇ ਉਪਰ ਸ਼ਿਕੰਜਾ ਕੱਸ ਦਿੱਤਾ ਹੈ। ਉਮੀਦਵਾਰਾਂ ਨੂੰ ਪੈਸੇ-ਪੈਸੇ ਦਾ ਹਿਸਾਬ ਦੇਣਾ ਪਏਗਾ। ਇਸ ਲਈ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਨੇ ਉਮੀਦਵਾਰਾਂ ਵੱਲੋਂ ਵੱਖ-ਵੱਖ ਵਸਤੂਆਂ ’ਤੇ ਕੀਤੇ ਜਾਣ ਵਾਲੇ ਖਰਚ ਲਈ ਸੂਚੀ ਜਾਰੀ ਕਰ ਦਿੱਤੀ ਹੈ। ਹੁਣ ਸਾਰੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀ ਲਿਸਟ ਅਨੁਸਾਰ ਹੀ ਖਰਚ ਦਿਖਾਉਣਾ ਪਵੇਗਾ। ਦੂਜੇ ਪਾਸੇ ਚੋਣ ਕਮਿਸ਼ਨ ਨੇ ਉਮੀਦਵਾਰਾਂ ਦੀ ਵੱਧ ਤੋਂ ਵੱਧ ਖਰਚ ਸੀਮਾ 75 ਲੱਖ ਰੁਪਏ ਤੈਅ ਕਰ ਦਿੱਤੀ ਹੈ। ਇਸ ਤਰ੍ਹਾਂ ਲੋਕ ਸਭਾ ਚੋਣਾਂ ਵਿੱਚ ਹਰ ਉਮੀਦਵਾਰ 75 ਲੱਖ ਰੁਪਏ ਤੋਂ ਵੱਧ ਖਰਚ ਨਹੀਂ ਕਰ ਸਕੇਗਾ। ਚੋਣ ਕਮਿਸ਼ਨ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਚਾਹ ਦਾ ਕੱਪ 10 ਰੁਪਏ ਪ੍ਰਤੀ ਕੱਪ, ਰੋਟੀ ਦੀ ਥਾਲੀ 80 ਰੁਪਏ, ਕੌਫੀ ਦਾ ਕੱਪ 20 ਰੁਪਏ, ਬਰਫ਼ੀ 350 ਰੁਪਏ ਕਿਲੋ, ਕੇਕ 320 ਰੁਪਏ ਕਿਲੋ, ਛੋਲੇ-ਭਟੂਰੇ 50 ਰੁਪਏ ਪਲੇਟ, ਬਾਦਾਮ 880 ਰੁਪਏ ਕਿਲੋ, ਕਾਜੂ 1400 ਰੁਪਏ ਕਿਲੋ, ਬੂੰਦੀ ਦੇ ਲੱਡੂ ਦੀ ਕੀਮਤ 200 ਰੁਪਏ ਪ੍ਰਤੀ ਕਿਲੋ, ਮੱਠੀ ਪੰਜ ਰੁਪਏ ਪੀਸ ਤੇ ਦੁੱਧ ਦੀ ਕੀਮਤ 60 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਗਈ ਹੈ।

LEAVE A REPLY

Please enter your comment!
Please enter your name here