CBSE Releases Fake Social Media Handles List: ਅੱਜਕੱਲ੍ਹ ਫਰਜ਼ੀ ਆਈਡੀ ਬਣਾ ਕੇ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵੱਧ ਗਏ ਹਨ। ਕਈ ਵਾਰ ਲੋਕ ਕਿਸੇ ਹੋਰ ਦਾ ਫਰਜ਼ੀ ਸੋਸ਼ਲ ਮੀਡੀਆ ਅਕਾਊਂਟ ਬਣਾ ਕੇ ਦੂਜੇ ਲੋਕਾਂ ਨਾਲ ਗੱਲ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਕਈ ਵਾਰ ਗਲਤ ਜਾਣਕਾਰੀ ਸਾਂਝੀ ਕਰਦੇ ਹਨ।

ਇਸ ਨੂੰ ਲੈਕੇ ਸਾਰਿਆਂ ਨੂੰ ਸੁਚੇਤ ਰਹਿਣ ਦੀ ਵਿਸ਼ੇਸ਼ ਲੋੜ ਹੈ। ਸਾਵਧਾਨੀ ਦਿਖਾਉਂਦਿਆਂ ਹੋਇਆਂ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ ਵੀ ਟਵਿੱਟਰ ‘ਤੇ ਸੀਬੀਐਸਈ ਦੇ ਨਾਮ ‘ਤੇ ਚੱਲ ਰਹੇ 30 ਫਰਜ਼ੀ ਖਾਤਿਆਂ ਦੀ ਸੂਚੀ ਬਣਾਈ ਅਤੇ ਸਾਂਝੀ ਕੀਤੀ ਹੈ। ਬੋਰਡ ਨੇ ਸੂਚੀ ਜਾਰੀ ਕਰਕੇ ਲੋਕਾਂ ਨੂੰ ਇਨ੍ਹਾਂ ਖਾਤਿਆਂ ਨੂੰ ਫਾਲੋ ਨਾ ਕਰਨ ਦੀ ਅਪੀਲ ਕੀਤੀ ਹੈ।

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਟਵਿੱਟਰ ‘ਤੇ ਆਪਣੇ ਨਾਮ ਅਤੇ ਲੋਗੋ ਦੀ ਦੁਰਵਰਤੋਂ ਕਰਨ ਵਾਲੇ ਫਰਜ਼ੀ ਸੋਸ਼ਲ ਮੀਡੀਆ ਹੈਂਡਲਸ ਦੀ ਸੂਚੀ ਤਿਆਰ ਕੀਤੀ ਹੈ ਅਤੇ ਸਾਂਝੀ ਕੀਤੀ ਹੈ। ਇਸ ਦਾ ਮਕਸਦ ਗਲਤ ਜਾਣਕਾਰੀ ਨੂੰ ਰੋਕਣਾ ਹੈ। ਇਸ ਤੋਂ ਇਲਾਵਾ, ਸੀਬੀਐਸਈ ਨੇ ਲਗਭਗ 30 ਐਕਸ ਹੈਂਡਲਜ਼ ਦੀ ਸੂਚੀ ਵੀ ਜਾਰੀ ਕੀਤੀ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਦੀ ਤਰਫੋਂ, ਇਹ ਕਿਹਾ ਗਿਆ ਹੈ ਕਿ ਬੋਰਡ ਦਾ ਅਧਿਕਾਰਤ X ਖਾਤਾ @cbseindia29 ਹੈ।

ਇਹ ਵੀ ਪੜ੍ਹੋ: Congress Rally: ਪੰਜਾਬ ‘ਚ ਕਾਂਗਰਸ ਦਾ ਭਵਿੱਖ ਤੈਅ ਕਰੇਗੀ ਖੜਗੇ ਦੀ ਰੈਲੀ ? ਸਿੱਧੂ ਦੀ ‘ਚੁੱਪੀ’ ਦਾ ਪਵੇਗਾ ਰੌਲਾ !

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨੇ ਕਿਹਾ ਹੈ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ ਸੂਚੀ ਵਿੱਚ ਦਿੱਤੇ ਗਏ ਐਕਸ ਹੈਂਡਲਜ਼ ਉਸ ਦੇ ਨਾਮ ਅਤੇ ਲੋਗੋ ਦੀ ਵਰਤੋਂ ਕਰ ਰਹੇ ਹਨ। ਜੋ ਲੋਕਾਂ ਨੂੰ ਗਲਤ ਜਾਣਕਾਰੀ ਫੈਲਾ ਰਹੇ ਹਨ। ਬੋਰਡ ਨੇ ਇਹ ਵੀ ਕਿਹਾ ਹੈ ਕਿ ਇਨ੍ਹਾਂ ਫਰਜ਼ੀ ਸੋਸ਼ਲ ਮੀਡੀਆ ਹੈਂਡਲਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।

CBSE ਨੇ ਕਿਹਾ ਹੈ ਕਿ ਬੋਰਡ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕਿਸੇ ਵੀ ਤਰੀਕੇ ਨਾਲ ਸੀਬੀਐਸਈ ਦੇ ਨਾਮ ਅਤੇ ਲੋਗੋ ਦੀ ਵਰਤੋਂ ਕਰਕੇ ਕਿਸੇ ਹੋਰ ਸਰੋਤ ਦੁਆਰਾ ਦਿੱਤੀ ਗਈ ਕਿਸੇ ਵੀ ਜਾਣਕਾਰੀ ਲਈ ਜ਼ਿੰਮੇਵਾਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ: PSEB: ਵਿਦਿਆਰਥੀਆਂ ਦੇ ਨਾਲ ਨਾਲ ਮਾਸਟਰਾਂ ਨੇ ਖਿੱਚੀ ਲਈ 13 ਫਰਵਰੀ ਦੀ ਤਿਆਰੀ

Education Loan Information:
Calculate Education Loan EMI



LEAVE A REPLY

Please enter your comment!
Please enter your name here