The right way to Test Watermelon is Candy: ਗਰਮੀਆਂ ਆਉਂਦਿਆਂ ਹੀ ਤਰਬੂਜ ਦੀ ਮੰਗ ਵੱਧ ਜਾਂਦੀ ਹੈ ਅਤੇ ਵੱਡੀ ਗਿਣਤੀ ਵਿੱਚ ਲੋਕ ਤਰਬੂਜ ਖਰੀਦਦੇ ਹਨ। ਪਰ ਕਦੇ-ਕਦੇ ਤਰਬੂਜ ਫਿੱਕਾ ਵੀ ਨਿਕਲ ਜਾਂਦਾ ਹੈ ਅਤੇ ਸਾਰਾ ਸੁਆਦ ਵਿਗੜ ਜਾਂਦਾ ਹੈ। ਉੱਥੇ ਹੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਪਤਾ ਲੱਗ ਸਕਦਾ ਹੈ ਕਿ ਤਰਬੂਜ ਅੰਦਰੋਂ ਮਿੱਠਾ ਹੈ ਜਾਂ ਨਹੀਂ।

ਮਾਹਰਾਂ ਦਾ ਕਹਿਣਾ ਹੈ ਕਿ ਤੁਸੀਂ ਆਵਾਜ਼ ਤੋਂ ਪਤਾ ਲਾ  ਸਕਦੇ ਹੋ ਕਿ ਤਰਬੂਜ ਮਿੱਠਾ ਹੈ ਜਾਂ ਨਹੀਂ। ਇਸ ਦੇ ਲਈ ਤੁਸੀਂ ਤਰਬੂਜ ਨੂੰ ਹਲਕੇ ਹੱਥ ਨਾਲ ਥਪਥਪਾ ਕੇ ਦੇਖੋ। ਜੇਕਰ ‘ਢੱਕ-ਢੱਕ’ ਆਵਾਜ਼ ਆਉਂਦੀ ਹੈ ਤਾਂ ਤਰਬੂਜ ਅੰਦਰੋਂ ਲਾਲ ਹੋਵੇਗਾ। ਜੇਕਰ ਆਵਾਜ਼ ਖੋਖਲੀ ਜਿਹੀ ਹੋਵੇਗੀ ਤਾਂ ਸਮਝ ਜਾਓ ਤਰਬੂਜ ਅੰਦਰੋਂ ਕੱਚਾ ਹੋ  ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਤਰਬੂਜ ਦੇ ਪੀਲੇ ਰੰਗ ਦੇ ਹਿੱਸੇ ਨੂੰ ਦੇਖੋ। ਜੇਕਰ ਪੀਲਾ ਰੰਗ ਗਾੜ੍ਹਾ ਅਤੇ ਚਮਕੀਲਾ ਹੈ ਤਾਂ ਤਰਬੂਜ ਅੰਦਰੋਂ ਲਾਲ ਹੋਣ ਦੀ ਸੰਭਾਵਨਾ ਹੈ। ਜੇਕਰ ਪੀਲਾ ਰੰਗ ਹਲਕਾ ਜਾਂ ਫਿੱਕਾ ਹੈ ਤਾਂ ਉਹ ਅੰਦਰੋਂ ਕੱਚਾ ਹੋ ਸਕਦਾ ਹੈ।

ਕੁਝ ਹੋਰ ਤਰੀਕੇ

ਉੱਥੇ ਹੀ ਤਰਬੂਜ ਦੀ ਆਕਾਰ ਤੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਤਰਬੂਜ ਮਿੱਠਾ ਹੋਵੇਗਾ ਜਾਂ ਨਹੀਂ। ਜੇਕਰ ਤਰਬੂਜ ਦਾ ਆਕਾਰ ਗੋਲ ਅਤੇ ਸਮਮਿਤ ਹੈ ਤਾਂ ਤਰਬੂਜ ਅੰਦਰੋਂ ਲਾਲ ਹੋਵੇਗਾ। ਜੇਕਰ ਤਰਬੂਜ ਦਾ ਆਕਾਰ ਅੰਡਾਕਾਰ ਜਾਂ ਅਨਿਯਮਿਤ ਹੈ ਤਾਂ ਤਰਬੂਜ ਅੰਦਰੋਂ ਪੱਕਾ ਨਹੀਂ ਹੋਵੇਗਾ। ਇਸ ਤੋਂ ਇਲਾਵਾ ਤੁਸੀਂ ਤਰਬੂਜ ਦੀ ਡੰਡੀ ਨੂੰ ਦੇਖ ਕੇ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਹ ਮਿੱਠਾ ਹੋਵੇਗਾ ਜਾਂ ਨਹੀਂ। ਜੇਕਰ ਡੰਡੀ ਸੁੱਕੀ ਅਤੇ ਮੁੜੀ ਹੋਈ ਹੈ, ਤਾਂ ਤਰਬੂਜ ਅੰਦਰੋਂ ਲਾਲ ਹੋਵੇਗਾ। ਪਰ ਜੇਕਰ ਡੰਡੀ ਹਰੀ ਅਤੇ ਸਿੱਧੀ ਹੈ ਤਾਂ ਤਰਬੂਜ ਅੰਦਰੋਂ ਚੰਗੀ ਤਰ੍ਹਾਂ ਪਕਿਆ ਨਹੀਂ ਹੋਵੇਗਾ।

ਭਾਰ ਨਾਲ ਵੀ ਲਾ ਸਕਦੇ ਪਤਾ

ਤੁਸੀਂ ਤਰਬੂਜ਼ ਚੁੱਕ ਕੇ ਦੇਖ ਲਓ। ਜੇਕਰ ਤਰਬੂਜ ਆਪਣੇ ਆਕਾਰ ਦੇ ਮੁਤਾਬਕ ਭਾਰੀ ਹੈ ਤਾਂ ਤਰਬੂਜ ਅੰਦਰੋਂ ਲਾਲ ਹੋਵੇਗਾ। ਜੇਕਰ ਤਰਬੂਜ ਆਪਣੇ ਆਕਾਰ ਦੇ ਹਿਸਾਬ ਨਾਲ ਹਲਕਾ ਹੈ ਤਾਂ ਤਰਬੂਜ ਅੰਦਰੋਂ ਕੱਚਾ ਹੋ ਸਕਦਾ ਹੈ।

LEAVE A REPLY

Please enter your comment!
Please enter your name here