ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 26 ਅਪਰੈਲ

ਪਿੰਡ ਰਾਮਪੁਰ ਦੇ ਮੋੜ ’ਤੇ ਸਥਿਤ ਇਕ ਦੁਕਾਨ ਵਿੱਚ ਅੱਜ ਏਸੀ ਦੀ ਮੁਰੰਮਤ ਕਰਦੇ ਹੋਏ ਕੰਪਰੈਸਰ ਫਟਣ ਕਾਰਨ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ। ਅੱਜ ਦੁਕਾਨ ਵਿਚ ਕੁਲਵੰਤ ਨਾਂ ਦਾ ਮਕੈਨਿਕ ਏਸੀ ਦੀ ਮੁਰੰਮਤ ਕਰ ਰਿਹਾ ਸੀ। ਉਸ ਦੇ ਨਾਲ ਇਕ ਹੋਰ ਮਕੈਨਿਕ ਅਤੇ ਦੋ ਸਹਾਇਕ ਮੌਜੂਦ ਸਨ। ਅਚਾਨਕ ਏਸੀ ਦਾ ਕੰਪਰੈਸਰ ਫੱਟ ਗਿਆ। ਹਾਦਸੇ ’ਚ ਗੰਭੀਰ ਜ਼ਖ਼ਮੀ ਹੋਏ ਕੁਲਵੰਤ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਜਦਕਿ ਮਕੈਨਿਕ ਰਾਜ ਕੁਮਾਰ, ਸਹਾਇਕ ਗੁਰਜੀਤ, ਗੌਰਵ ਅਤੇ ਰਾਜ ਕੁਮਾਰ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।

LEAVE A REPLY

Please enter your comment!
Please enter your name here