ਨਵੀਂ ਦਿੱਲੀ, 18 ਅਪਰੈਲ

ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ‘ਚ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਕਿ ਕੇਰਲ ਦੇ ਕਾਸਰਗੋਡ ‘ਚ ਹੋਏ ਮੌਕ ਪੋਲ ਦੌਰਾਨ ਈਵੀਐੱਮ ਅਤੇ ਵੀਵੀਪੀਏਟੀ ਸਲਿੱਪਾਂ ‘ਚ ਪਈਆਂ ਵੋਟਾਂ ਦੀ ਗਿਣਤੀ ‘ਚ ਅੰਤਰ ਸੀ। ਜਾਂਚ ਵਿਚ ਸੀਨੀਅਰ ਡਿਪਟੀ ਚੋਣ ਕਮਿਸ਼ਨਰ ਨਿਤੀਸ਼ ਕੁਮਾਰ ਵਿਆਸ ਨੇ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੇ ਬੈਂਚ ਨੂੰ ਕਿਹਾ, ‘ਇਹ ਰਿਪੋਰਟਾਂ ਝੂਠੀਆਂ ਹਨ। ਅਸੀਂ ਜ਼ਿਲ੍ਹਾ ਕੁਲੈਕਟਰ ਤੋਂ ਦੋਸ਼ਾਂ ਦੀ ਜਾਂਚ ਕਰਵਾਈ ਤੇ ਇਹ ਸਾਹਮਣੇ ਆਇਆ ਕਿ ਇਹ ਝੂਠੇ ਦੋਸ਼ ਸਨ। ਅਸੀਂ ਅਦਾਲਤ ਨੂੰ ਵਿਸਤ੍ਰਿਤ ਰਿਪੋਰਟ ਸੌਂਪਾਂਗੇ।

ਕਾਸਰਗੋਡ: ਇਸ ਦੌਰਾਨ ਸੀਪੀਆਈ (ਐੱਮ) ਦੀ ਅਗਵਾਈ ਵਾਲੇ ਐੱਲਡੀਐੱਫ ਨੇ ਅੱਜ ਕਿਹਾ ਕਿ ਉਹ ਕਾਸਰਗੋਡ ਲੋਕ ਸਭਾ ਹਲਕੇ ਵਿੱਚ ਕਰਵਾਏ ਮੌਕ ਮਤਦਾਨ ਦੌਰਾਨ ਭਾਜਪਾ ਉਮੀਦਵਾਰ ਦੇ ਪੱਖ ਵਿੱਚ ਕਥਿਤ ਤੌਰ ‘ਤੇ ਗਲਤ ਤਰੀਕੇ ਨਾਲ ਵੋਟਾਂ ਦਰਜ ਕਰਨ ਵਾਲੀਆਂ ਕੁਝ ਵੋਟਿੰਗ ਮਸ਼ੀਨਾਂ ਬਾਰੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇਗੀ।

LEAVE A REPLY

Please enter your comment!
Please enter your name here