ਨਵੀਂ ਦਿੱਲੀ, 23 ਫਰਵਰੀ

ਤ੍ਰਿਣਮੂਲ ਕਾਂਗਰਸ ਦੇ ਆਗੂ ਡੇਰੇਕ ਓ ਬ੍ਰਾਇਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ਦੀਆਂ ਸਾਰੀਆਂ 42 ਲੋਕ ਸਭਾ ਸੀਟਾਂ, ਅਸਾਮ ਦੀਆਂ ਕੁਝ ਅਤੇ ਮੇਘਾਲਿਆ ਦੀ ਇਕ ਸੀਟ ‘ਤੇ ਚੋਣ ਲੜਨ ਦੇ ਪਾਰਟੀ ਦੇ ਸਟੈਂਡ ’ਚ ਕੋਈ ਬਦਲਾਅ ਨਹੀਂ ਆਇਆ ਹੈ। ਕਾਂਗਰਸ ਵੱਲੋਂ ਛੇਤੀ ਹੀ ਪਾਰਟੀ ਨਾਲ ਸੀਟਾਂ ਦੀ ਵੰਡ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਦੀਆਂ ਰਿਪੋਰਟਾਂ ਦੇ ਵਿਚਕਾਰ ਟੀਐਮਸੀ ਦਾ ਇਹ ਬਿਆਨ ਆਇਆ ਹੈ। ਰਾਜ ਸਭਾ ਵਿੱਚ ਟੀਐਮਸੀ ਦੇ ਨੇਤਾ ਓ ਬ੍ਰਾਇਨ ਨੇ ਕਿਹਾ, ‘‘ਕੁਝ ਹਫ਼ਤੇ ਪਹਿਲਾਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਸੀ ਕਿ ਟੀਐਮਸੀ ਬੰਗਾਲ ਦੀਆਂ ਸਾਰੀਆਂ 42 ਸੀਟਾਂ ‘ਤੇ ਚੋਣ ਲੜ ਰਹੀ ਹੈ। ਅਸਾਮ ਵਿੱਚ ਕੁਝ ਸੀਟਾਂ ਅਤੇ ਮੇਘਾਲਿਆ ਵਿੱਚ ਤੁਰਾ ਲੋਕ ਸਭਾ ਸੀਟ ਦੀ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।’’ ਇਸ ਤੋਂ ਪਹਿਲਾਂ ਦਿਨ ਵਿੱਚ, ਸੂਤਰਾਂ ਨੇ ਕਿਹਾ ਸੀ ਕਿ ਕਾਂਗਰਸ ਅਤੇ ਟੀਐਮਸੀ ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਅਤੇ ਇਸ ਨੂੰ ਜਲਦੀ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਪਾਰਟੀ ਟੀਐਮਸੀ ਨੇ ਅਸਾਮ ਵਿੱਚ ਦੋ ਅਤੇ ਮੇਘਾਲਿਆ ਵਿੱਚ ਇੱਕ ਸੀਟ ਦੀ ਮੰਗ ਕੀਤੀ ਹੈ, ਜਿਸ ਬਾਰੇ ਚਰਚਾ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here