ਨਵੀਂ ਦਿੱਲੀ, 10 ਫਰਵਰੀ

ਸੰਸਦ ਦੀ ਸਥਾਈ ਕਮੇਟੀ ਨੇ ਸਿਫ਼ਾਰਸ਼ ਕੀਤੀ ਹੈ ਕਿ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ‘ਅਗਨੀਵੀਰਾਂ’ ਦੇ ਪਰਿਵਾਰਾਂ ਨੂੰ ਫ਼ੌਜ ਦੇ ਨਿਯਮਤ(ਰੈਗੂਲਰ) ਜਵਾਨਾਂ ਦੇ ਪਰਿਵਾਰਾਂ ਵਾਂਗ ਹੀ ਲਾਭ ਮਿਲਣੇ ਚਾਹੀਦੇ ਹਨ। ਮੌਜੂਦਾ ਪ੍ਰਬੰਧਾਂ ਤਹਿਤ ਜਾਨ ਗੁਆਉਣ ਵਾਲੇ ਜਵਾਨਾਂ ਦੇ ਪਰਿਵਾਰ ਪੈਨਸ਼ਨ ਵਰਗੇ ਲਾਭ ਦੇ ਯੋਗ ਨਹੀਂ ਹਨ। ਰੱਖਿਆ ਮਾਮਲਿਆਂ ‘ਤੇ ਸੰਸਦੀ ਸਥਾਈ ਕਮੇਟੀ ਨੇ ਆਪਣੀ ਰਿਪੋਰਟ ‘ਚ ਕਿਹਾ, ‘ਪਰਿਵਾਰਕ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀ ਸਥਿਤੀ ਨੂੰ ਦੇਖਦੇ ਹੋਏ ਕਮੇਟੀ ਚਾਹੁੰਦੀ ਹੈ ਕਿ ਅਗਨੀਵੀਰ ਦੇ ਬਲੀਦਾਨ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਹੀ ਲਾਭ ਦਿੱਤੇ ਜਾਣ, ਜੋ ਨਿਯਮਤ ਸੈਨਿਕ ਦੇ ਪਰਿਵਾਰ ਨੂੰ ਦਿੱਤੇ ਜਾਂਦੇ ਹਨ।’

LEAVE A REPLY

Please enter your comment!
Please enter your name here