ਪੱਤਰ ਪ੍ਰੇਰਕ

ਜਲੰਧਰ, 18 ਅਪਰੈਲ

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਪੀਏਪੀ ਚੌਕ ਵਿੱਚ ਆਵਾਜਾਈ ਸਬੰਧੀ ਦਿੱਕਤਾਂ ਦਾ ਜਾਇਜ਼ਾ ਲਿਆ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਗਲੇ 10 ਦਿਨਾਂ ਦੌਰਾਨ ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਜਾਣ ਵਾਲੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਜਾਰੀ ਰੱਖਣ ਲਈ ਪੀਏਪੀ ਫਲਾਈਓਵਰ ਨਾਲ ਵਾਧੂ ਅਟੈਚਮੈਂਟ ਦੀ ਸੰਭਾਵਨਾਵਾਂ ਸਬੰਧੀ ਸਰਵੇ ਕਰਨ। ਅੱਜ ਅਥਾਰਟੀ ਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਡੀਸੀ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਅੰਮ੍ਰਿਤਸਰ ਜਾਣ ਲਈ ਪਹਿਲਾਂ ਰਾਮਾ ਮੰਡੀ ਚੌਕ ਜਾਣਾ ਪੈਂਦਾ ਹੈ ਜਿਸ ਨਾਲ ਜਿੱਥੇ ਆਵਾਜਾਈ ਦੀ ਸਮੱਸਿਆ ਪੈਦਾ ਹੁੰਦੀ ਹੈ, ਉੱਥੇ ਹੀ ਰਾਹਗੀਰਾਂ ਦਾ ਵਾਧੂ ਸਮਾਂ ਵੀ ਲਗਦਾ ਹੈ। ਉਨ੍ਹਾਂ ਕਿਹਾ ਕਿ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਅੰਮ੍ਰਿਤਸਰ ਵਾਲੇ ਪਾਸੇ ਤੋਂ ਪੀਏਪੀ ਫਲਾਈਓਵਰ ਨਾਲ ਵਾਧੂ ਅਟੈਚਮੈਂਟ ਸਬੰਧੀ ਸਰਵੇ ਕਰਨਾ ਚਾਹੀਦਾ ਹੈ। ਉਨ੍ਹਾਂ ਐੱਸਡੀਐੱਮ ਡਾ. ਜੈ ਇੰਦਰ ਸਿੰਘ ਅਤੇ ਐੱਨਐੱਚਏਆਈ ਦੇ ਅਧਿਕਾਰੀਆਂ ਨੂੰ ਇਸ ਕੰਮ ਦੀ ਨਿੱਜੀ ਤੌਰ ’ਤੇ ਨਜ਼ਰਸਾਨੀ ਕਰਨ ਲਈ ਵੀ ਕਿਹਾ। ਜ਼ਿਕਰਯੋਗ ਹੈ ਕਿ ਰਾਹਗੀਰਾਂ ਨੂੰ ਅੰਮ੍ਰਿਤਸਰ ਵੱਲ ਜਾਣ ਲਈ ਜਲੰਧਰ ਸ਼ਹਿਰ ਤੋਂ ਰਾਮਾ ਮੰਡੀ ਚੌਕ ਜਾਣਾ ਪੈਂਦਾ ਹੈ, ਇਸ ਨਾਲ ਪੀਏਪੀ ਚੌਕ ਵਿੱਚ ਜਾਮ ਹੋਣ ਕਾਰਨ ਲੋਕ ਖੱਜਲ ਹੁੰਦੇ ਹਨ।

LEAVE A REPLY

Please enter your comment!
Please enter your name here