ਗੁਰਬਖਸ਼ਪੁਰੀ

ਤਰਨ ਤਾਰਨ, 25 ਅਪਰੈਲ

ਕੁਝ ਦਿਨ ਪਹਿਲਾਂ ਅੱਧੀ ਰਾਤ ਨੂੰ ਇਥੋਂ ਦੇ ਸਿਵਲ ਹਸਪਤਾਲ ’ਚੋਂ ਫਰਾਰ ਹੋਏ ਗੈਂਗਸਟਰ ਚਰਨਜੀਤ ਸਿੰਘ ਉਰਫ ਰਾਜੂ ਸ਼ੂਟਰ ਵਾਸੀ ਸੰਘਾ ਅਤੇ ਉਸ ਨੂੰ ਫਰਾਰ ਕਰਵਾ ਕੇ ਲੈ ਜਾਣ ਵਾਲੇ ਪੰਜ-ਮੈਂਬਰੀ ਗਰੋਹ ਦੇ ਤਿੰਨ ਮੈਂਬਰਾਂ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐੱਫ) ਨੇ ਅੱਜ ਕਾਬੂ ਕਰ ਲਿਆ ਹੈ| ਫੋਰਸ ਦੇ ਅਧਿਕਾਰੀ ਨੇ ਅੱਜ ਇਥੇ ਦੱਸਿਆ ਕਿ ਚਰਨਜੀਤ ਸਿੰਘ ਰਾਜੂ ਸ਼ੂਟਰ ਤੋਂ ਇਲਾਵਾ ਗ੍ਰਿਫਤਾਰ ਕੀਤੇ ਗੈਂਗ ਦੇ ਮੈਂਬਰਾਂ ਵਿਚ ਤਰਨ ਤਾਰਨ ਦੇ ਮੁਹੱਲਾ ਜਸਵੰਤ ਸਿੰਘ ਦਾ ਅੰਮ੍ਰਿਤਪਾਲ ਸਿੰਘ, ਪਿੱਦੀ ਪਿੰਡ ਦਾ ਵਾਸੀ ਜਸ਼ਨਪ੍ਰੀਤ ਸਿੰਘ ਅਤੇ ਬਚੜੇ ਪਿੰਡ ਦਾ ਵਾਸੀ ਗੁਲਾਬ ਸਿੰਘ ਸ਼ਾਮਲ ਹਨ| ਗੈਂਗ ਦੇ ਜਿਹੜੇ ਦੋ ਹੋਰ ਮੈਂਬਰ ਕਾਬੂ ਕੀਤੇ ਜਾਣੇ ਬਾਕੀ ਹਨ ਉਨ੍ਹਾਂ ਵਿੱਚ ਇਲਾਕੇ ਦੇ ਪਿੰਡ ਅਲਾਦੀਨਪੁਰ ਦਾ ਜੋਧਬੀਰ ਸਿੰਘ ਅਤੇ ਜੋਧਪੁਰ ਪਿੰਡ ਦਾ ਵਾਸੀ ਜਸ਼ਨਪ੍ਰੀਤ ਸਿੰਘ ਸ਼ਾਮਲ ਹਨ| ਏਜੀਟੀਐੱਫ ਦੇ ਅਧਿਕਾਰੀ ਨੇ ਦੱਸਿਆ ਕਿ ਕਾਬੂ ਕੀਤੇ ਗੈਂਗਸਟਰਾਂ ਤੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ| ਇਸ ਮਾਮਲੇ ਵਿੱਚ ਤਰਨ ਤਾਰਨ ਦੀ ਜ਼ਿਲ੍ਹਾ ਪੁਲੀਸ ਨੇ ਰਾਜੂ ਸ਼ੂਟਰ ਦੇ ਫਰਾਰ ਹੋਣ ਵਿਚ ਗੋਇੰਦਵਾਲ ਸਾਹਿਬ ਦੀ ਜੇਲ੍ਹ ਦੇ ਅਧਿਕਾਰੀਆਂ ਨੂੰ ਕਸੂਰਵਾਰ ਦੱਸਿਆ ਹੈ| ਪੁਲੀਸ ਨੇ ਕਿਹਾ ਕਿ ਰਾਜੂ ਸ਼ੂਟਰ ਨੂੰ ਹਸਪਤਾਲ ਦਾਖਲ ਕਰਵਾਉਣ ਦੇ ਮਾਮਲੇ ਦੀ ਜ਼ਿਲ੍ਹਾ ਪੁਲੀਸ ਨੂੰ ਜੇਲ੍ਹ ਅਧਿਆਰੀਆਂ ਨੇ ਜਾਣਕਾਰੀ ਤੱਕ ਵੀ ਨਹੀਂ ਸੀ ਦਿੱਤੀ, ਜਿਸ ਕਾਰਨ 17-18 ਅਪਰੈਲ ਦੀ ਦਰਮਿਆਨੀ ਰਾਤ ਨੂੰ ਉਸ ਨੂੰ ਉਸਦੇ ਸਾਥੀ ਲੈ ਗਏ|

LEAVE A REPLY

Please enter your comment!
Please enter your name here