ਅਬੂ ਧਾਬੀ, 19 ਅਪਰੈਲ

ਯੂਏਈ ਵਿਚ ਭਾਰਤੀ ਦੂਤਘਰ ਨੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਯਾਤਰਾ ਕਰਨ ਵਾਲੇ ਜਾਂ ਇਸ ਤੋਂ ਲੰਘਣ ਵਾਲੇ ਭਾਰਤੀ ਯਾਤਰੀਆਂ ਨੂੰ ਸ਼ਹਿਰ ਵਿਚ ਇਸ ਹਫਤੇ ਭਾਰੀ ਬਾਰਸ਼ ਤੋਂ ਬਾਅਦ ਕੰਮਕਾਜ ਆਮ ਹੋਣ ਤੱਕ ਗੈਰ-ਜ਼ਰੂਰੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਸੰਯੁਕਤ ਅਰਬ ਅਮੀਰਾਤ ਇਸ ਹਫਤੇ ਰਿਕਾਰਡ ਬਾਰਸ਼ ਤੋਂ ਕਾਰਨ ਜਨਜੀਵਨ ਪ੍ਰਭਾਵਿਤ ਹੋ ਗਿਆ ਹੈ। ਐਡਵਾਈਜ਼ਰੀ ਵਿੱਚ ਦੂਤਘਰ ਨੇ ਕਿਹਾ ਕਿ ਸੰਯੁਕਤ ਅਰਬ ਅਮੀਰਾਤ ਦੇ ਅਧਿਕਾਰੀ ਸੰਚਾਲਨ ਨੂੰ ਆਮ ਬਣਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸਲਾਹ ਦਿੱਤੀ ਹੈ ਕਿ ਯਾਤਰੀ ਹਵਾਈ ਅੱਡੇ ਦੀ ਰਵਾਨਗੀ ਦੀ ਮਿਤੀ ਅਤੇ ਸਮੇਂ ਬਾਰੇ ਸਬੰਧਤ ਏਅਰਲਾਈਨਾਂ ਤੋਂ ਅੰਤਮ ਪੁਸ਼ਟੀ ਹੋਣ ਤੋਂ ਬਾਅਦ ਹੀ ਯਾਤਰਾ ਕਰਨ।

LEAVE A REPLY

Please enter your comment!
Please enter your name here