ਨਵੀਂ ਦਿੱਲੀ, 3 ਅਪਰੈਲ

ਦਿੱਲੀ ਪੁਲੀਸ ਨੇ ਔਰਤ ਨੂੰ ਪਿਸਤੌਲ ਨਾਲ ਜਨਮ ਦਿਨ ਦਾ ਕੇਕ ਕੱਟਣ ਦੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਪੁਲੀਸ ਮੁਤਾਬਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਔਰਤ ਪੰਜਾਬੀ ਬਾਗ ਰੋਡ ‘ਤੇ ਕਲੱਬ ’ਚ ਸਮਾਰੋਹ ‘ਚ ਦਿਖਾਈ ਦੇ ਰਹੀ ਹੈ। ਇਸ ਮਾਮਲੇ ਦੀ ਜਾਂਚ ਲਈ ਅਦਾਰੇ ਦੇ ਮਾਲਕ ਨੂੰ ਤੁਰੰਤ ਥਾਣੇ ਬੁਲਾਇਆ ਗਿਆ। ਪੁਲੀਸ ਨੇ ਕਿਹਾ, ‘ਪੁੱਛ ਪੜਤਾਲ ਕਰਨ ’ਤੇ ਕਲੱਬ ਦੇ ਮਾਲਕ ਨੇ  ਖਿਡੌਣਾ-ਲਾਈਟਰ-ਪਿਸਟਲ ਪੇਸ਼, ਜੋ, ਉਹ ਗਾਹਕਾਂ ਨੂੰ ਜਨਮਦਿਨ ਮਨਾਉਣ ਵੇਲੇ ਮੋਮਬੱਤੀਆਂ ਜਗਾਉਣ ਲਈ ਦਿੰਦਾ ਹੈ। ਪੁਲੀਸ ਨੇ ਅਪੀਲ ਕੀਤੀ ਹੈ ਕਿ ਜਿਨ੍ਹਾਂ ਲੋਕਾਂ ਕੋਲ ਇਸ ਮਾਮਲੇ ਬਾਰੇ ਕੋਈ ਹੋਰ ਵੇਰਵੇ ਹਨ ਜਾਂ ਜਸ਼ਨ ਦੇ ਗਵਾਹ ਹਨ, ਉਹ ਇਹ ਪੁਸ਼ਟੀ ਕਰਨ ਲਈ ਅੱਗੇ ਆਉਣ ਕਿ ਕਥਿਤ ਵੀਡੀਓ ਵਿੱਚ ਪਿਸਤੌਲ ਅਸਲੀ ਸੀ ਜਾਂ ਨਹੀਂ।

LEAVE A REPLY

Please enter your comment!
Please enter your name here