ਗੁਰਨਾਮ ਸਿੰਘ ਚੌਹਾਨ
ਪਾਤੜਾਂ, 9 ਅਪਰੈਲ
ਇਸ ਡਵੀਜ਼ਨ ਅਧੀਨ ਪਿੰਡ ਗੁਲਾਹੜ ਦੇ ਬਿਲਕੁਲ ਨਾਲ ਲੱਗਦੇ ਕਣਕ ਦੇ ਖੇਤ ਵਿੱਚੋਂ ਸੋਮਵਾਰ ਸਵੇਰ ਤੋਂ ਘਰੋਂ ਲਾਪਤਾ ਹੋਏ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਸ਼ੁਤਰਾਣਾ ਪੁਲੀਸ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਭੇਜ ਦਿੱਤਾ ਹੈ।