ਪੱਤਰ ਪ੍ਰੇਰਕ

ਪੰਚਕੂਲਾ, 16 ਅਪਰੈਲ

ਪੰਚਕੂਲਾ ਵਿੱਚ ਅੱਜ ਸਕੂਲੀ ਬੱਸਾਂ ਦੀ ਹੜਤਾਲ ਸਮਾਪਤ ਹੋ ਗਈ। ਇਹ ਜਾਣਕਾਰੀ ਸਕੂਲ ਬੱਸ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ ਕਪੂਰ ਨੇ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਸ਼ਵਾਸ ਦਵਾਇਆ ਹੈ ਕਿ ਬੱਸਾਂ ਵਾਲਿਆਂ ਨੂੰ 10 ਦਿਨ ਦਾ ਸਮਾਂ ਦਿੱਤਾ ਗਿਆ ਹੈ ਤਾਂ ਕਿ ਸਕੂਲੀ ਬੱਸਾਂ ਦੇ ਮਾਲਕ ਆਪਣੀਆਂ ਬੱਸਾਂ ਸਬੰਧੀ ਕਾਗਜ਼ ਪੱਤਰ ਠੀਕ ਕਰਵਾ ਸਕਣ। ਉਗੇ ਸਮਾਜ ਸੇਵਕ ਰਾਜਿੰਦਰ ਸਕੇਤੜੀ ਨੇ ਕਿਹਾ ਸਕੂਲ ਬੱਸ ਐਸੋਸੀਏਸ਼ਨ ਵੱਲੋਂ ਪੰਚਕੂਲਾ ਦੇ ਵਿਧਾਇਕ ਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੂੰ ਇਸ ਸਬੰਧੀ ਮੰਗ ਪਤਰ ਦਿੱਤਾ ਸੀ ਅਤੇ ਉਹਨਾਂ ਕਿਹਾ ਕਿ ਪ੍ਰਸ਼ਾਸਨ ਨੇ ਵਿਸ਼ਵਾਸ ਦਿੱਤਾ ਹੈ ਸਕੂਲੀ ਬੱਸਾਂ ਵਾਲਿਆਂ ਦੀਆਂ ਛੋਟੀਆਂ ਗਲਤੀਆਂ ਉੱਤੇ ਬੱਸਾਂ ਜਬਤ ਨਹੀਂ ਕੀਤੀਆਂ ਜਾਣਗੀਆਂ। ਸਤਲੁਜ ਸਕੂਲ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਕ੍ਰਿਤ ਸਰਾਏ, ਭਾਰਤ ਸਕੂਲ ਸੈਕਟਰ 12 ਦੇ ਡਾਇਰੈਕਟਰ ਸੰਜੇ ਸੇਠੀ ਅਤੇ ਗੁਰੂਕੁਲ ਸਕੂਲ ਅਤੇ ਸੰਜੈ ਥਰੀਜਾ ਨੇ ਕਿ ਉਹਨਾਂ ਦੇ ਸਕੂਲ ਵਿੱਚ ਪੂਰੇ ਬੱਚੇ ਆਏ ਹਨ ਅਤੇ ਬੱਸਾਂ ਦੀ ਹੜਤਾਲ ਦਾ ਕੋਈ ਵੱਡਾ ਪ੍ਰਭਾਵ ਨਹੀਂ ਪਿਆ। ਸਕੂਲ ਬੱਸ ਆਪਰੇਟਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਦੱਸਿਆ ਤੇ ਉਹ ਹੜਤਾਲ ਨੂੰ ਲਗਾਤਾਰ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਦਸ ਦਿਨ ਦਾ ਸਮਾਂ ਦਿੱਤਾ ਹੈ। ਜਿਸ ਕਾਰਨ ਹੜਤਾਲ ਸਿਰਫ ਇੱਕ ਦਿਨ ਹੀ ਰਹੀ।

LEAVE A REPLY

Please enter your comment!
Please enter your name here