ਜਾਮਨਗਰ, 17 ਫਰਵਰੀ

ਗੁਜਰਾਤ ਦੇ ਜਾਮਨਗਰ ਦੀ ਇੱਕ ਅਦਾਲਤ ਨੇ ਚੈਕ ਬਾਊਂਸ ਮਾਮਲੇ ਵਿਚ ਉੱਘੇ ਫਿਲਮ ਨਿਰਮਾਤਾ ਰਾਜਕੁਮਾਰ ਸੰਤੋਸ਼ੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਸ਼ਿਕਾਇਤਕਰਤਾ ਨੂੰ ਦੋ ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਰਾਜਕੁਮਾਰ ਸੰਤੋਸ਼ੀ ਨੇ ‘ਘਾਇਲ’ ਅਤੇ ‘ਘਾਤਕ’ ਵਰਗੀਆਂ ਐਕਸ਼ਨ ਬਲਾਕਬਸਟਰ ਫਿਲਮਾਂ ਤੋਂ ਇਲਾਵਾ ‘ਦਾਮਿਨੀ’ ਅਤੇ ‘ਅੰਦਾਜ਼ ਅਪਨਾ ਅਪਨਾ’ ਫਿਲਮਾਂ ਦਾ ਨਿਰਮਾਣ ਕੀਤਾ ਹੈ। ਦੱਸਣਾ ਬਣਦਾ ਹੈ ਕਿ ਸਨਅਤਕਾਰ ਅਸ਼ੋਕ ਲਾਲ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਦੋਸ਼ ਲਾਏ ਸਨ ਕਿ ਸੰਤੋਸ਼ੀ ਨੇ ਫਿਲਮ ਨਿਰਮਾਣ ਲਈ ਉਸ ਕੋਲੋਂ ਇਕ ਕਰੋੜ ਰੁਪਏ ਲਏ ਸਨ ਜਿਸ ਬਦਲੇ ਉਸ ਨੂੰ ਦਸ ਦਸ ਲੱਖ ਰੁਪਏ ਦੇ ਦਸ ਚੈਕ ਦਿੱਤੇ ਗਏ ਸਨ ਪਰ ਬੈਂਕ ਵਿਚ ਪੈਸੇ ਨਾ ਹੋਣ ਕਾਰਨ ਉਸ ਨੂੰ ਅਦਾਇਗੀ ਨਾ ਹੋ ਸਕੀ। ਸੀਨੀਅਰ ਸਿਵਲ ਜੱਜ ਵੀ ਜੇ ਗੜਵੀ ਨੇ ਇਸ ਮਾਮਲੇ ਵਿਚ ਦੋਸ਼ ਸਿੱਧ ਹੋਣ ’ਤੇ ਸੰਤੋਸ਼ੀ ਨੂੰ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਅਤੇ ਉਸ ਨੂੰ ਸ਼ਿਕਾਇਤਕਰਤਾ ਨੂੰ 2 ਕਰੋੜ ਰੁਪਏ ਦੇਣ ਲਈ ਕਿਹਾ। ਪੀਟੀਆਈ

 

LEAVE A REPLY

Please enter your comment!
Please enter your name here