ਨਵੀਂ ਦਿੱਲੀ, 7 ਮਈ

ਭਾਰਤੀ ਸੀਨੀਅਰ ਪੁਰਸ਼ ਟੀਮ ਦੇ ਮੁੱਖ ਕੋਚ ਇਗੋਰ ਸਟਿਮੈਕ ਨੇ ਅੱਜ ਕੁਵੈਤ ਅਤੇ ਕਤਰ ਖ਼ਿਲਾਫ਼ ਫੀਫਾ ਵਿਸ਼ਵ ਕੱਪ 2026 ਦੇ ਸ਼ੁਰੂਆਤੀ ਸੰਯੁਕਤ ਕੁਆਲੀਫਿਕੇਸ਼ਨ ਦੇ ਦੂਜੇ ਗੇੜ ਦੇ ਮੁਕਾਬਲਿਆਂ ਲਈ 15 ਸੰਭਾਵੀ ਖਿਡਾਰੀਆਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਜ਼ਖਮੀ ਡਿਫੈਂਡਰ ਸੰਦੇਸ਼ ਝਿੰਗਣ ਦਾ ਨਾਮ ਸ਼ਾਮਲ ਨਹੀਂ ਹੈ। ਝਿੰਗਣ ਨੂੰ ਜਨਵਰੀ ਵਿੱਚ ਸੀਰੀਆ ਖ਼ਿਲਾਫ਼ ਭਾਰਤ ਦੇ ਏਸ਼ਿਆਈ ਕੱਪ ਦੇ ਗਰੁੱਪ ਮੈਚ ਦੌਰਾਨ ਸੱਜੇ ਗੋਡੇ ’ਤੇ ਸੱਟ ਲੱਗ ਗਈ ਸੀ। ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚ ਗੋਲਕੀਪਰ ਪੀ ਤੈਂਪਾ ਲਾਚੇਂਪਾ, ਵਿਸ਼ਾਲ ਕੈਥ, ਡਿਫੈਂਡਰ ਆਕਾਸ਼ ਮਿਸ਼ਰਾ, ਅਨਵਰ ਅਲੀ, ਮਹਿਤਾਬ ਸਿੰਘ, ਰਾਹੁਲ ਭੇਕੇ, ਸ਼ੁਭਾਸ਼ੀਸ਼ ਬੋਸ, ਮਿਡਫੀਲਡਰ ਅਨਿਰੁਧ ਥਾਪਾ, ਦੀਪਕ ਟਾਂਗਰੀ, ਲਾਲੇਂਗਮਾਵਿਆ ਰਾਲਟੇ, ਲਿਸਟਨ ਕੋਲਾਸੋ, ਸਹਿਲ ਅਬਦੁਲ ਸਮਦ, ਫਾਰਵਰਡ ਰਹੀਮ ਅਲੀ, ਸੁਨੀਲ ਛੇਤਰੀ ਤੇ ਹੋਰ ਸ਼ਾਮਲ ਹਨ।

LEAVE A REPLY

Please enter your comment!
Please enter your name here