ਨਵੀਂ ਦਿੱਲੀ, 29 ਫਰਵਰੀ

ਪਹਿਲਵਾਨ ਬਜਰੰਗ ਪੂਨੀਆ ਨੇ ਅਗਾਮੀ ਕੌਮੀ ਟਰਾਇਲਾਂ ’ਚ ਹਿੱਸਾ ਲੈਣ ਦੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਡਆਈ) ਦੇ ਸੱਦੇ ਨੂੰ ਠੁਕਰਾਉਂਦਿਆਂ ਦਿੱਲੀ ਹਾਈ ਕੋਰਟ ਵਿੱਚ ‘ਜ਼ਰੂਰੀ ਸਾਂਝੀ ਪਟੀਸ਼ਨ’ ਦਾਇਰ ਕਰ ਕੇ 10 ਅਤੇ 11 ਮਾਰਚ ਨੂੰ ਫੈਡਰੇਸ਼ਨ ਵੱਲੋਂ ਕਰਵਾਏ ਜਾਣ ਵਾਲੇ ਟਰਾਇਲਾਂ ’ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਭਰੋਸਯੋਗ ਸੂਤਰਾਂ ਮੁਤਾਬਕ ਬਜਰੰਗ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਤੇ ਉਸ ਦੇ ਪਤੀ ਸਤਿਆਵਰਤ ਕਾਦੀਆਨ ਨੇ ਅੱਜ ਅਦਾਲਤ ਦਾ ਰੁਖ਼ ਕੀਤਾ ਹੈ ਅਤੇ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਹੋਵੇਗੀ। ਹਾਲਾਂਕਿ ਬਜਰੰਗ ਨੇ ਪਟੀਸ਼ਨ ਦਾਇਰ ਕਰਨ ਦੀ ਪੁਸ਼ਟੀ ਨਹੀਂ ਕੀਤੀ ਪਰ ਭਾਰਤੀ ਕੁਸ਼ਤੀ ਪ੍ਰਤੀ ਸਰਕਾਰੀ ਦੀ ਚੁੱਪੀ ’ਤੇ ਸਵਾਲ ਉਠਾਏ ਹਨ।

LEAVE A REPLY

Please enter your comment!
Please enter your name here