ਦਰਸ਼ਨ ਸਿੰਘ ਸੋਢੀ

ਮੁਹਾਲੀ, 27 ਅਪਰੈਲ

ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਭਲਾਈ ਪਾਰਟੀ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਦੇ ਜਵਾਈ ਅਤੇ ਸੀਨੀਅਰ ਭਾਜਪਾ ਆਗੂ ਅਮਨਜੋਤ ਕੌਰ ਰਾਮੂਵਾਲੀਆ ਦੇ ਪਤੀ ਅਰਵਿੰਦਰ ਸਿੰਘ ਭੁੱਲਰ ਦਾ ਅੱਜ ਚੰਡੀਗੜ੍ਹ ਦੇ ਸਸਕਾਰ ਸੈਕਟਰ-25 ਦੇ ਸ਼ਮਸ਼ਾਨਘਾਟ ਵਿੱਚ ਕੀਤਾ ਗਿਆ। ਇਸ ਮੌਕੇ ਮਰਹੂਮ ਭੁੱਲਰ ਦੀ ਚਿਖਾ ਨੂੰ ਉਨ੍ਹਾਂ ਦੇ ਭਰਾ ਪਰਮਿੰਦਰ ਸਿੰਘ ਭੁੱਲਰ, ਬੇਟੀ ਡਾ. ਸਮੀਰ ਕੌਰ ਚਕਲ ਅਤੇ ਡਾਕਟਰ ਹਮਜੋਲ ਸਿੰਘ ਚਕਲ (ਜਵਾਈ) ਨੇ ਅਗਨੀ ਦਿਖਾਈ।

ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ-ਵੱਖ ਸਮਾਜ ਸੇਵੀ, ਧਾਰਮਿਕ, ਸੰਸਥਾਵਾਂ ਦੇ ਨੁਮਾਇੰਦੇ ਅਤੇ ਰਾਜਨੀਤਿਕ ਨੇਤਾ ਹਾਜ਼ਰ ਰਹੇ। ਇਸ ਮੌਕੇ ਸ੍ਰੀ ਰਾਮੂਵਾਲੀਆ ਪਰਿਵਾਰ ਵੱਲੋਂ ਬਲਵੀਰ ਕੌਰ ਭੁੱਲਰ, ਪਰਵਿੰਦਰ ਸਿੰਘ ਭੁੱਲਰ, ਸੁਬੇਗ ਸਿੰਘ, ਅਜੈ ਜਹਾਂਗੀਰ, ਡਾ. ਸੰਦੀਪ ਕੌਰ, ਡਾ. ਸੁਮੀਰ ਕੌਰ, ਡਾ.ਹਰਜੋਲ ਸਿੰਘ ਚਖਲ, ਗੁਰਪਾਲ ਸਿੰਘ ਗਰੇਵਾਲ, ਸੁਬੇਗ ਸਿੰਘ ਗਿੱਲ, ਏਡੀਜੀਪੀ ਹਰਦਿਆਲ ਸਿੰਘ ਮਾਨ, ਗੁਰਜੀਤ ਸਿੰਘ ਰੁਮਾਣਾ ਐੱਸਪੀ, ਰਜਿੰਦਰ ਸਿੰਘ ਸੋਹਲ, ਲਖਮੀਰ ਸਿੰਘ, ਬਾਬਾ ਬਲਵੀਰ ਸਿੰਘ, ਦਿਲਰਾਜ ਸਿੰਘ ਸੰਧੇਵਾਲੀਆ, ਤਰਲੋਚਨ ਸਿੰਘ ਸਰਪੰਚ, ਐਡਵੋਕੇਟ ਪਰਮਜੀਤ ਸਿੰਘ ਬਰਾੜ, ਸਾਬਕਾ ਡੀਜੀਪੀ ਸਰਬਜੀਤ ਸਿੰਘ ਵਿਰਕ, ਹਰਮਿੰਦਰ ਸਿੰਘ ਗਿੱਲ, ਪਰਮਰਾਜ ਸਿੰਘ ਉਮਰਾਨੰਗਲ, ਰਾਣਾ ਕੇਪੀ, ਗੁਰਮਿੰਦਰ ਸਿੰਘ, ਸਤਵੰਤ ਸਿੰਘ, ਦਰਸ਼ਨ ਸਿੰਘ ਸ਼ਿਵਜੋਤ, ਰਸ਼ਪਾਲ ਸਿੰਘ ਧਾਲੀਵਾਲ, ਪਰਦੀਪ ਸਿੰਘ ਭਾਰਜ, ਲੋਕ ਗਾਇਕ ਹਰਭਜਨ ਮਾਨ, ਡੀਆਈਜੀ ਸੁਰਜੀਤ ਸਿੰਘ, ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਸੋਹਾਣਾ, ਕਰਨਵੀਰ ਸਿੰਘ ਸਿੱਧੂ, ਸਾਬਕਾ ਸਰਪੰਚ ਗੁਰਮੀਤ ਸਿੰਘ ਸ਼ਾਮਪੁਰ, ਪਰਮਜੀਤ ਸਿੰਘ ਕਾਹਲੋਂ, ਸੁਖਵਿੰਦਰ ਸਿੰਘ ਗੋਲਡੀ, ਸੰਜੀਵ ਵਸ਼ਿਸ਼ਟ, ਗੁਰਮੀਤ ਸਿੰਘ ਵਾਲੀਆ, ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ, ਨਵੀ ਕੁਮਾਰ, ਅਸ਼ਵਨੀ ਸ਼ਰਮਾ, ਸਾਬਕਾ ਕੌਂਸਲਰ ਸੁਰਿੰਦਰ ਸਿੰਘ ਰੋਡਾ, ਕਮਲਜੀਤ ਕੌਰ ਸੋਹਾਣਾ, ਜਸਵੀਰ ਕੌਰ ਅਤਲੀ, ਬਿੰਨੀ ਮਨਾਲੀ, ਅਕਾਲੀ ਨੇਤਾ ਜਸਪ੍ਰੀਤ ਸਿੰਘ ਬੜੀ, ਯੂਥ ਨੇਤਾ ਮੰਨਾ ਸੰਧੂ, ਪ੍ਰਧਾਨ ਪ੍ਰੈਸ ਕਲੱਬ ਐੱਸਏਐਸ ਨਗਰ ਹਿਲੇਰੀ ਵਿਕਟਰ ਹਾਜ਼ਰ ਸਨ।

ਪਰਿਵਾਰਕ ਮੈਂਬਰ ਇਸ਼ਪ੍ਰੀਤ ਸਿੰਘ ਵਿੱਕੀ ਸੁਧਾਰ ਨੇ ਦੱਸਿਆ ਕਿ ਅਰਵਿੰਦਰ ਸਿੰਘ ਭੁੱਲਰ ਨਮਿਤ ਪਾਠ ਦਾ ਭੋਗ ਅਤੇ ਅਤੇ ਅੰਤਿਮ ਅਰਦਾਸ 4 ਮਈ ਨੂੰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਮੁਹਾਲੀ ਦੇ ਫੇਜ਼-8 ਸਥਿਤ ਗੁਰਦੁਆਰਾ ਲੰਬਿਆਂ ਸਾਹਿਬ ਵਿਖੇ ਹੋਵੇਗੀ।

LEAVE A REPLY

Please enter your comment!
Please enter your name here