ਨਿੱਜੀ ਪੱਤਰ ਪ੍ਰੇਰਕ

ਫ਼ਤਹਿਗੜ੍ਹ ਸਾਹਿਬ, 26 ਅਪਰੈਲ

ਮੰਡੀ ਗੋਬਿੰਦਗੜ੍ਹ ਦੇ ਚੌੜਾ ਬਾਜ਼ਾਰ ਵਿੱਚ ਗੋਲੀਆਂ ਚਲਾਉਣ ਵਾਲੇ ਭਾਰਤ ਭੂਸ਼ਨ ਜੋਸ਼ੀ ਨੂੰ ਪੁਲੀਸ ਨੇ 32 ਬੋਰ ਦੇ ਪਿਸਤੌਲ, ਸੱਤ ਕਾਰਤੂਸਾਂ ਅਤੇ ਕਾਰਤੂਸ ਦੇ ਇਕ ਖੋਲ ਸਣੇ ਕਾਬੂ ਕੀਤਾ ਹੈ।

ਐੱਸਐੱਸਪੀ ਡਾ. ਰਵਜੋਤ ਗਰੇਵਾਲ ਅਤੇ ਡੀਐੱਸਪੀ ਰਾਜੇਸ਼ ਛਿੱਬਰ ਨੇ ਦੱਸਿਆ ਕਿ ਬੀਤੇ ਦਿਨ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਕਥਿਤ ਦੋਸ਼ੀ ਭਾਰਤ ਭੂਸ਼ਨ ਜੋਸ਼ੀ ਵਾਸੀ ਗਾਂਧੀ ਨਗਰ ਮੰਡੀ ਗੋਬਿੰਦਗੜ੍ਹ ਨੇ ਸੰਦੀਪ ਸਿੰਘ ਵਾਸੀ ਕੁੱਕੜਮਾਜਰਾ ਮੰਡੀ ਗੋਬਿੰਦਗੜ੍ਹ ’ਤੇ ਚੌੜਾ ਬਾਜ਼ਾਰ ਮੰਡੀ ਗੋਬਿੰਦਗੜ੍ਹ ਵਿੱਚ ਗੋਲੀ ਚਲਾ ਦਿੱਤੀ। ਪੁਲੀਸ ਨੇ ਇਸ ਸਬੰਧੀ ਭਾਰਤ ਭੂਸ਼ਨ ਜੋਸ਼ੀ, ਪ੍ਰਿੰਸ ਅਤੇ ਅਨੁਪਮ ਵਿਰੁੱਧ ਕੇਸ ਦਰਜ ਕਰ ਕੇ ਜੋਸ਼ੀ ਨੂੰ ਅਸਲੇ ਸਮੇਤ ਕਾਬੂ ਕਰ ਲਿਆ ਹੈ।

LEAVE A REPLY

Please enter your comment!
Please enter your name here