ਸੰਜੀਵ ਬੱਬੀ

ਚਮਕੌਰ ਸਾਹਿਬ, 24 ਅਪਰੈਲ

ਅਮਰ ਸ਼ਹੀਦ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ ਦੇ ਰੋਇੰਗ ਟੀਮ ਦੇ ਖਿਡਾਰੀਆਂ ਦੀ ਚੋਣ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਲਈ ਹੋਈ ਹੈ। ਕਾਲਜ ਪ੍ਰਿੰਸੀਪਲ ਡਾ. ਸਤਵੰਤ ਕੌਰ ਸ਼ਾਹੀ ਨੇ ਦੱਸਿਆ ਕਿ 14 ਅਤੇ 15 ਅਪਰੈਲ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਇੰਡੀਅਨ ਯੂਨੀਵਰਸਿਟੀ ਰੋਇੰਗ ਟੀਮਾਂ ਵਿੱਚੋਂ ਖਿਡਾਰੀਆਂ ਦੀ ਚੋਣ ਲਈ ਟਰਾਇਲ ਕਰਵਾਏ ਗਏ ਸਨ, ਜਿਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦੇ ਚਾਰ ਖਿਡਾਰੀ ਫਾਈਨਲ ਸੂਚੀ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ ਹਨ। ਖਿਡਾਰਨ ਅਮਨਦੀਪ ਕੌਰ ਸਿੱਧੇ ਤੌਰ ’ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਤੀਨਿਧਤਾ ਡਬਲਿਊਯੂ-ਸੀ-2024 ਜੋ ਨੀਦਰਲੈਂਡ ਵਿਖੇ ਹੋ ਰਹੀਆਂ ਹਨ, ਵਿੱਚ ਕਰੇਗੀ, ਜਦੋਂ ਕਿ ਜਸ਼ਨਪ੍ਰੀਤ ਕੌਰ, ਜੈਸਮੀਨ ਕੌਰ ਅਤੇ ਇਕਬਾਲ ਸਿੰਘ ਨੇ ਉਡੀਕ ਸੂਚੀ ਆਪਣੀ ਜਗ੍ਹਾ ਪਹਿਲੇ ਤਿੰਨ ਖਿਡਾਰੀਆਂ ਵਿੱਚ ਬਣਾਈ ਹੈ। ਡਾ. ਮਮਤਾ ਅਰੋੜਾ ਨੇ ਦੱਸਿਆ ਕਿ ਕਾਲਜ ਕਮੇਟੀ ਦੇ ਪ੍ਰਧਾਨ ਸੰਗਤ ਸਿੰਘ ਲੌਂਗੀਆ , ਮੈਨੇਜਰ ਸੁਖਵਿੰਦਰ ਸਿੰਘ ਵਿਸਕੀ ਅਤੇ ਸਕੱਤਰ ਜਗਵਿੰਦਰ ਸਿੰਘ ਪੰਮੀ ਨੇ ਖਿਡਾਰੀਆਂ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਅਤੇ ਵਿਸ਼ਵ ਚੈਂਪੀਅਨਸ਼ਿਪ ਵਿੱਚ ਬਿਹਤਰੀਨ ਖੇਡ ਦਾ ਮੁਜ਼ਾਹਰਾ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ਸੁਨੀਤਾ ਰਾਣੀ, ਪ੍ਰਿਤਪਾਲ ਸਿੰਘ, ਡਾ. ਅਣਖ ਸਿੰਘ, ਇਸ਼ੂ ਬਾਲਾ, ਰਾਕੇਸ਼ ਜੋਸ਼ੀ, ਗੁਰਲਾਲ ਸਿੰਘ ਅਤੇ ਡਾ. ਸੰਦੀਪ ਕੌਰ ਹਾਜ਼ਰ ਸਨ ।

LEAVE A REPLY

Please enter your comment!
Please enter your name here