ਗੁਰਨਾਮ ਸਿੰਘ ਚੌਹਾਨ

ਪਾਤੜਾਂ, 7 ਅਪਰੈਲ

ਲੋਕ ਸਭਾ ਹਲਕਾ ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੇ ਆਪਣੀ ਚੋਣ ਮੁਹਿੰਮ ਦਾ ਆਗਾਜ਼ ਪਾਤੜਾਂ ਵਿੱਚ ਬੂਥ ਪੱਧਰ ਦਾ ਇਕੱਠ ਕਰ ਕੇ ਕੀਤਾ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਨੇ ਭਾਜਪਾ ਉਮੀਦਵਾਰ ਤੇ ਪਾਰਟੀ ਆਗੂਆਂ ਨੂੰ ਕਾਲੀਆਂ ਝੰਡੀਆਂ ਦਿਖਾਉਂਦਿਆਂ ਭਾਜਪਾ ਖ਼ਿਲਾਫ ਨਾਅਰੇਬਾਜ਼ੀ ਕੀਤੀ। ਇਸ ਦੇ ਬਾਵਜੂਦ ਪ੍ਰਨੀਤ ਮੁਸਕਰਾਉਂਦੇ ਤੇ ਹੱਥ ਹਿਲਾਉਂਦੇ ਹੋਏ ਪੁਲੀਸ ਵੱਲੋਂ ਕੀਤੀ ਬੈਰੀਕੇਡਿੰਗ ਤੋਂ ਅੱਗੇ ਪੈਦਲ ਚੱਲ ਕੇ ਗਏ। ਕਿਸਾਨ ਜਥੇਬੰਦੀਆਂ ਉਸ ਸਮੇਂ ਪੂਰੇ ਜੋਸ਼ ਵਿੱਚ ਆ ਗਈਆਂ ਜਦੋਂ ਕਿਸਾਨ ਅੰਦੋਲਨ ’ਤੇ ਤਿੱਖੇ ਵਾਰ ਕਰਨ ਵਾਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦਾ ਸਮਾਗਮ ਵਾਲੀ ਥਾਂ ’ਤੇ ਆਉਣਾ ਹੋਇਆ। ਉਹ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਨੂੰ ਬਿਨਾਂ ਰੋਕੇ ਪੰਡਾਲ ਤੱਕ ਪੁੱਜੇ।

LEAVE A REPLY

Please enter your comment!
Please enter your name here