ਜਸਬੀਰ ਸਿੰਘ ਸ਼ੇਤਰਾ

ਜਗਰਾਉਂ, 28 ਮਾਰਚ

ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਨੇ ਹੋਰਨਾਂ ਜਥੇਬੰਦੀਆਂ ਦੇ ਸਹਿਯੋਗ ਨਾਲ ਕੀਤੇ ਹੋਏ ਐਲਾਨ ਮੁਤਾਬਕ ਅੱਜ ਭੂੰਦੜੀ ਵਿਖੇ ਲੱਗ ਰਹੀ ਗੈਸ ਫੈਕਟਰੀ ਖ਼ਿਲਾਫ਼ ਪੱਕਾ ਮੋਰਚਾ ਸ਼ੁਰੂ ਕਰ ਦਿੱਤਾ। ਇਸ ‘ਚ ਇਲਾਕੇ ‘ਚੋਂ ਔਰਤਾਂ ਨੇ ਵੀ ਭਰਵੀਂ ਗਿਣਤੀ ‘ਚ ਸ਼ਮੂਲੀਅਤ ਕੀਤੀ। ਪੱਕਾ ਮੋਰਚਾ ਲਾਉਣ ਤੋਂ ਪਹਿਲਾਂ ਭੂੰਦੜੀ ਬਾਜ਼ਾਰ ‘ਚ ਰੋਸ ਮਾਰਚ ਕੀਤਾ ਗਿਆ। ਮੋਰਚੇ ‘ਚ ਅੱਜ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਭਾਰਤੀ ਕਿਸਾਨ ਯੂਨੀਅਨ (ਡਕੌਂਦਾ-ਧਨੇਰ), ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ), ਕਾਰਖਾਨਾ ਮਜ਼ਦੂਰ ਯੂਨੀਅਨ, ਟੈਕਸਟਾਈਲ ਹੌਜਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਮਹਿਲਾ ਮੰਡਲ ਭੂੰਦੜੀ, ਪੰਜਾਬ ਲੋਕ ਸਭਿਆਚਾਰਕ ਮੰਚ ਤੋਂ ਇਲਾਵਾ ਯੂਥ ਕਲੱਬਾਂ ਅਤੇ ਲੋਕ ਗੁਰਦੁਆਰਾ ਕਮੇਟੀ ਨੇ ਭਾਗ ਲਿਆ। ਪ੍ਰਸ਼ਾਸਨ ਵਲੋਂ ਐਸਡੀਐਮ ਜਗਰਾਉਂ ਗੁਰਬੀਰ ਸਿੰਘ ਕੋਹਲੀ ਨੇ ਫੈਕਟਰੀ ਦੇ ਹੱਕ ‘ਚ ਦਲੀਲਾਂ ਦਿੱਤੀਆਂ ਜੋ ਹਰਦੀਪ ਸਿੰਘ ਕਾਉਂਕੇ, ਡਾ. ਸੁਖਦੇਵ ਭੂੰਦੜੀ ਅਤੇ ਦਰਸ਼ਨ ਸਿੰਘ ਵੀਰਮੀ ਨੇ ਰੱਦ ਕਰ ਦਿੱਤੀਆਂ। ਇਸ ਤੋਂ ਬਾਅਦ ਪੱਕੇ ਤੌਰ ‘ਤੇ ਧਰਨਾ ਜਾਰੀ ਰੱਖਣ ਦਾ ਪ੍ਰਣ ਕੀਤਾ ਗਿਆ।

LEAVE A REPLY

Please enter your comment!
Please enter your name here