ਇੰਦੌਰ, 23 ਅਪਰੈਲ

ਮੱਧ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ’ਤੇ ਧਾਰ ਦੇ ਭੋਜਸ਼ਾਲਾ-ਕਮਾਲ ਮੌਲਾ ਮਸਜਿਦ ਕੰਪਲੈਕਸ ਵਿੱਚ ਮਹੀਨੇ ਤੋਂ ਵਿਗਿਆਨਕ ਜਾਂਚ ਕਰ ਰਹੇ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਨੇ ਜਾਂਚ ਪੂਰੀ ਕਰਨ ਲਈ 8 ਹਫ਼ਤਿਆਂ ਦਾ ਹੋਰ ਸਮਾਂ ਮੰਗਿਆ ਹੈ। ਏਐੱਸਆਈ ਨੇ ਹਾਈ ਕੋਰਟ ਦੇ ਇੰਦੌਰ ਬੈਂਚ ਵਿੱਚ ਦਾਇਰ ਆਪਣੀ ਅਰਜ਼ੀ ਵਿੱਚ ਕਿਹਾ ਕਿ ਵਿਵਾਦਿਤ ਕੰਪਲੈਕਸ ਦੇ ਢਾਂਚਿਆਂ ਦੇ ਖੁੱਲ੍ਹੇ ਹਿੱਸੇ ਨੂੰ ਸਮਝਣ ਲਈ ਕੁਝ ਹੋਰ ਸਮਾਂ ਚਾਹੀਦਾ ਹੈ। ਅਦਾਲਤ ਨੇ ਅਗਲੀ ਸੁਣਵਾਈ ਲਈ 29 ਅਪਰੈਲ ਪਹਿਲਾਂ ਹੀ ਤੈਅ ਕਰ ਦਿੱਤੀ ਸੀ ਤੇ ਸੰਭਾਵਨਾ ਹੈ ਕਿ ਉਹ ਇਸ ਅਪੀਲ ’ਤੇ ਵੀ ਉਸੇ ਦਿਨ ਫ਼ੈਸਲਾ ਕਰੇ।

LEAVE A REPLY

Please enter your comment!
Please enter your name here