ਪ੍ਰਯਾਗਰਾਜ, 20 ਮਾਰਚ

ਇਥੋਂ ਦੇ ਯਮੁਨਾ ਨਗਰ ਅਧੀਨ ਪੈਂਦੇ ਪਿੰਡ ਹਰਗੜ੍ਹ ਵਿਚ ਭੂਆ ਨੇ ਕਥਿਤ ਤੌਰ ‘ਤੇ ਲੱਕੜ ਦੇ ਫੱਟੇ ਨਾਲ ਕੁੱਟ-ਕੁੱਟ ਕੇ ਆਪਣੇ ਦੋ ਭਤੀਜਿਆਂ ਦਾ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਭੂਆ ਪੂਜਾ ਨੇ ਆਪਣੇ ਭਤੀਜੇ ਤਿੰਨ ਸਾਲ ਦੇ ਅਭੀ ਅਤੇ ਛੇ ਸਾਲ ਦੇ ਲੱਕੀ ਨੂੰ ਲੱਕੜ ਦੇ ਫੱਟੇ ਨਾਲ ਕੁੱਟਿਆ। ਪਰਿਵਾਰਕ ਮੈਂਬਰਾਂ ਅਨੁਸਾਰ ਪੂਜਾ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੈ ਅਤੇ ਘਟਨਾ ਤੋਂ ਬਾਅਦ ਉਹ ਘਰੋਂ ਭੱਜ ਗਈ।

LEAVE A REPLY

Please enter your comment!
Please enter your name here