ਮੰਡੀ, 1 ਅਪਰੈਲ

ਮੰਡੀ ਲੋਕ ਸਭਾ ਹਲਕੇ ਤੋਂ ਭਾਜਪਾ ਉਮੀਦਵਾਰ ਅਦਾਕਾਰਾ ਕੰਗਨਾ ਰਣੌਤ ਨੇ ਅੱਜ ਕਿਹਾ ਕਿ ਕਾਂਗਰਸ ਆਗੂ ਰਾਹੁਲ ਗਾਂਧੀ ਲੋਕਤੰਤਰ ਦੀ ਪਰਿਭਾਸ਼ਾ ਵੀ ਨਹੀਂ ਜਾਣਦੇ। ਭਾਜਪਾ ਕਾਰਕੁਨਾਂ ਨਾਲ ਮੀਟਿੰਗ ਤੋਂ ਵੱਖਰੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਰਾਹੁਲ ਜੀ ਲੋਕਤੰਤਰ ਦੀ ਅਸਲ ਪਰਿਭਾਸ਼ਾ ਨਹੀਂ ਜਾਣਦੇ। ਉਹ ਕਿਸ ਲੋਕਤੰਤਰ ਦੀ ਗੱਲ ਕਰ ਰਹੇ ਹਨ। ਅਸੀਂ ਲੋਕਤੰਤਰ ਵਿੱਚ ਚੋਣਾਂ ਲੜ ਰਹੇ ਹਾਂ। ਇਸੇ ਨੂੰ ਅਸਲ ਲੋਕਤੰਤਰ ਕਹਿੰਦੇ ਹਨ।’’  -ਪੀਟੀਆਈ

LEAVE A REPLY

Please enter your comment!
Please enter your name here