ਪੱਤਰ ਪ੍ਰੇਰਕ

ਮਾਛੀਵਾੜਾ, 25 ਫਰਵਰੀ

ਸਥਾਨਕ ਗੋਬਿੰਦ ਨਗਰ ਦੇ ਵਾਸੀ ਸ੍ਰੀ ਰਾਮ ਦੀ 9 ਸਾਲਾ ਬੱਚੀ ਰੀਆ ਅਚਾਨਕ ਦੁਪਹਿਰੇ ਲਾਪਤਾ ਹੋ ਗਈ ਅਤੇ ਪੁਲੀਸ ਵੱਲੋਂ ਤੁਰੰਤ ਮੁਸਤੈਦੀ ਵਰਤਦਿਆਂ ਉਸ ਨੂੰ ਲੱਭ ਕੇ ਪਰਿਵਾਰ ਹਵਾਲੇ ਕੀਤਾ ਗਿਆ। ਜਾਣਕਾਰੀ ਅਨੁਸਾਰ ਰੀਆ ਆਪਣੇ ਘਰ ਨੇੜੇ ਖੇਡ ਰਹੀ ਸੀ ਅਤੇ ਉਹ ਖੇਡਦੇ ਹੋਏ ਘਰ ਤੋਂ ਦੂਰ ਚਲੀ ਗਈ। ਪਰਿਵਾਰਕ ਮੈਂਬਰ ਵੱਲੋਂ ਲਾਪਤਾ ਬੱਚੀ ਦੀ ਤਲਾਸ਼ ਸ਼ੁਰੂ ਕੀਤੀ ਤਾਂ ਉਹ ਨਾ ਮਿਲੀ, ਜਿਸ ’ਤੇ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਗਿਆ। ਲਾਪਤਾ ਬੱਚੀ ਦੀ ਸੂਚਨਾ ਮਿਲਣ ’ਤੇ ਐੱਸ.ਐੱਸ.ਪੀ. ਅਵਨੀਤ ਕੌਂਡਲ ਨੇ ਥਾਣਾ ਮੁਖੀ ਇੰਸਪੈਕਟਰ ਭੁਪਿੰਦਰ ਸਿੰਘ ਖੰਗੂੜਾ ਨੂੰ ਨਿਰਦੇਸ਼ ਦਿੱਤੇ ਅਤੇ ਉਸਦੀ ਤਲਾਸ਼ ਸ਼ੁਰੂ ਕੀਤੀ ਗਈ। ਸੀਸੀਟੀਵੀ ਕੈਮਰੇ ਦੀ ਮੱਦਦ ਨਾਲ ਪੁਲੀਸ ਬੱਚੀ ਦੀ ਤਲਾਸ਼ ’ਚ ਜੁਟ ਗਈ ਅਤੇ ਕੁਝ ਘੰਟਿਆਂ ਬਾਅਦ ਉਸ ਨੂੰ ਸ਼ਹਿਰ ’ਚੋਂ ਲੱਭ ਲਿਆ ਗਿਆ। ਥਾਣਾ ਮੁਖੀ ਨੇ ਇਹ ਬੱਚੀ ਪਰਿਵਾਰ ਦੇ ਸਪੁਰਦ ਕੀਤੀ ਜਿਸ ’ਤੇ ਮਾਪਿਆਂ ਨੇ ਪੁਲੀਸ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here