ਇੰਫਾਲ, 7 ਅਪਰੈਲ

ਮਨੀਪੁਰ ਵਿੱਚ 11 ਮਹੀਨਿਆਂ ਤੋਂ ਜਾਰੀ ਸੰਘਰਸ਼, 50000 ਤੋਂ ਜ਼ਿਆਦਾ ਲੋਕਾਂ ਦੇ ਬੇਘਰ ਹੋਣ ਅਤੇ ਕੁਝ ਲੋਕਾਂ ’ਚ ਚੋਣ ਵਿਰੋਧੀ ਭਾਵਨਾ ਪੈਦਾ ਹੋਣ ਵਿਚਾਲੇ ਚੋਣ ਕਮਿਸ਼ਨ ਸੂਬੇ ਵਿੱਚ ਲੋਕ ਸਭਾ ਚੋਣਾਂ ਕਰਵਾਉਣ ਦੇ ਚੁਣੌਤੀਪੂਰਨ ਕੰਮ ਲਈ ਜੁੱਟ ਗਿਆ ਹੈ। ਸੂਬੇ ਵਿੱਚ ਚੋਣ ਸਰਗਰਮੀਆਂ ਫਿੱਕੀ ਨਜ਼ਰ ਆ ਰਹੀਆਂ ਹਨ। ਮੁੱਖ ਚੋਣ ਅਧਿਕਾਰੀ ਪ੍ਰਦੀਪ ਕੁਮਾਰ ਝਾਅ ਨੇ ਕਿਹਾ ਕਿ ਆਗਾਮੀ ਲੋਕ ਸਭਾ ਚੋਣਾਂ ਵਿੱਚ 24,500 ਤੋਂ ਜ਼ਿਆਦਾ ਬੇਘਰ ਲੋਕਾਂ ਦੀ ਪਛਾਣ ਯੋਗ ਵੋਟਰ ਵਜੋਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਬੇਘਰ ਵੋਟਰ ਰਾਹਤ ਕੈਂਪਾਂ ਤੋਂ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਸਕਣ, ਇਸ ਵਾਸਤੇ ਉਨ੍ਹਾਂ ਖ਼ਾਤਰ ਵਿਸ਼ੇਸ਼ ਵਿਵਸਥਾ ਕੀਤੀ ਗਈ ਹੈ। ਝਾਅ ਨੇ ਕਿਹਾ, ‘‘ਲੋਕ ਸਭਾ ਚੋਣਾਂ ਲਈ ਸੂਬੇ ਵਿੱਚ ਕੁੱਲ 2955 ਵੋਟਿੰਗ ਕੇਂਦਰ ਬਣਾਏ ਜਾਣਗੇ, ਜਿਨ੍ਹਾਂ ਵਿੱਚੋਂ ਲਗਪਗ 50 ਫੀਸਦ ਦੀ ਪਛਾਣ ਸੰਵੇਦਨਸ਼ੀਲ ਜਾਂ ਅਤਿ-ਸੰਵੇਦਨਸ਼ੀਲ ਵਜੋਂ ਕੀਤੀ ਗਈ ਹੈ। ਅਸੀਂ 94 ਅਜਿਹੇ ਵਿਸ਼ੇਸ਼ ਵੋਟਿੰਗ ਸੈਂਟਰ ਵੀ ਸਥਾਪਤ ਕਰ ਰਹੇ ਹਾਂ ਜਿੱਥੇ ਅੰਦਰੂਨੀ ਤੌਰ ’ਤੇ ਬੇਘਰ ਹੋਏ ਲੋਕ ਵੋਟ ਪਾ ਸਕਣ।’’ -ਪੀਟੀਆਈ

LEAVE A REPLY

Please enter your comment!
Please enter your name here