ਪੱਤਰ ਪ੍ਰੇਰਕ

ਡੱਬਵਾਲੀ, 21 ਮਾਰਚ

ਕਿਸਾਨ ਅੰਦੋਲਨ ਵਿੱਚ ਖਨੌਰੀ ਹੱਦ ’ਤੇ ਗੋਲੀ ਵੱਜਣ ਕਾਰਨ ਸ਼ਹੀਦ ਹੋਏ ਸ਼ੁਭਕਰਨ ਸਿੰਘ ਬੱਲ੍ਹੋ ਦੀਆਂ ਅਸਥੀਆਂ ਅੱਜ ਡੱਬਵਾਲੀ ਖੇਤਰ ਵਿੱਚ ਅਬੁੱਬਸ਼ਹਿਰ ਨੇੜੇ ਰਾਜਸਥਾਨ ਕੈਨਾਲ ਵਿੱਚ ਜਲ ਪ੍ਰਵਾਹ ਕੀਤੀਆਂ ਗਈਆਂ। ਪਿਛਲੇ ਪੰਜ ਦਿਨਾਂ ਤੋਂ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਨੂੰ ਡੱਬਵਾਲੀ ਹਲਕੇ ਸਣੇ ਜ਼ਿਲ੍ਹਾ ਸਿਰਸਾ ਦੇ ਵੱਖ-ਵੱਖ ਪਿੰਡਾਂ ਅਤੇ ਕਸਬਿਆਂ ਵਿੱਚ ਲੋਕ-ਦਰਸ਼ਨਾਂ ਲਈ ਲਿਜਾਇਆ ਗਿਆ। ਆਮ ਲੋਕਾਂ ਨੇ ਸ਼ੁਭਕਰਨ ਸਿੰਘ ਦੀ ਮੌਤ ਨੂੰ ਲੋਕਤੰਤਰ ਦੀ ਹੱਤਿਆ ਅਤੇ ਜਮਹੂਰੀ ਹੱਕਾਂ ਦਾ ਘਾਣ ਦੱਸਿਆ। ਇਸ ਮੌਕੇ ਗ੍ਰੰਥੀ ਸਿੰਘਾਂ ਵੱਲੋਂ ਉਸਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਅੱਜ ਅਸਥੀ ਵਿਸਰਜਨ ਮੌਕੇ ਕਾਫ਼ੀ ਗਿਣਤੀ ਕਿਸਾਨ ਗੁਰਦਾਸ ਸਿੰਘ ਲੱਕੜਵਾਲੀ ਤੇ ਹਾਕਮ ਸਿੰਘ ਦੀ ਅਗਵਾਈ ਵਿੱਚ ਕੁਲਦੀਪ ਸਿੰਘ ਜੰਮੂ, ਜਜਪਾ ਆਗੂ ਰਣਦੀਪ ਸਿੰਘ ਮਟਦਾਦੂ, ਹਰਿਆਣਾ ਕਿਸਾਨ ਸਮਸਤ ਸੰਗਠਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਭਾਟੀ, ਮਿੱਠੂ ਕੰਬੋਜ, ਜਗਤਾਰ ਸਿੰਘ ਮਾਨ, ਇੰਦਰ ਸਿੰਘ, ਕੌਰ ਸਿੰਘ ਅਤੇ ਸੁਖਵਿੰਦਰ ਸਿੰਘ ਚੰਦੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਸ਼ੁਭਕਰਨ ਦੀਆਂ ਅਸਥੀਆਂ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਲਿਜਾ ਕੇ ਵਿਸਰਜਿਤ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here