Viral Video: ਕਾਰੋਬਾਰੀ ਆਨੰਦ ਮਹਿੰਦਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਹਰ ਰੋਜ਼ ਆਪਣੀਆਂ ਕਈ ਪੋਸਟਾਂ ਰਾਹੀਂ ਸੁਰਖੀਆਂ ‘ਚ ਰਹਿੰਦੇ ਹਨ। ਕਈ ਵਾਰ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਨਜ਼ਰ ਆਉਂਦੇ ਹਨ ਅਤੇ ਕਈ ਵਾਰ ਉਹ ਵੀਡੀਓ ਦੇ ਪਸੰਦ ਆਉਂਣ ‘ਤੇ ਉਸ ਦੀ ਤਾਰੀਫ਼ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਹੀ ਕਾਰਨ ਹੈ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਚੰਗੀ ਫੈਨ ਫਾਲੋਇੰਗ ਹੈ।

ਹਾਲ ਹੀ ‘ਚ ਉਨ੍ਹਾਂ ਵੱਲੋਂ ਸ਼ੇਅਰ ਕੀਤੀ ਗਈ ਇੱਕ ਪੋਸਟ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਵੀਡੀਓ ਵਿੱਚ ਦਿਖਾਏ ਗਏ ਜੁਗਾੜ ਨੂੰ ਕਰਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਨਿਸ਼ਚਿਤ ਤੌਰ ‘ਤੇ ਲਾਭ ਹੋ ਸਕਦਾ ਹੈ। ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਕਿਵੇਂ AC ਵਿੱਚੋਂ ਨਿਕਲਣ ਵਾਲੇ ਪਾਣੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕਦਾ ਹੈ ਅਤੇ ਇਸਦੀ ਸਹੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਆਨੰਦ ਮਹਿੰਦਰਾ ਨੇ ਆਪਣੇ ਐਕਸ ਅਕਾਊਂਟ @anandmahindra ਤੋਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਭਾਰਤ ਭਰ ਵਿੱਚ ਜਿੱਥੇ ਵੀ ਲੋਕ ਏਸੀ ਦੀ ਵਰਤੋਂ ਕਰਦੇ ਹਨ, ਉੱਥੇ ਅਜਿਹੇ ਮਿਆਰੀ ਉਪਕਰਨ ਬਣਾਉਣ ਦੀ ਲੋੜ ਹੈ। ਪਾਣੀ ਹੀ ਧਨ ਹੈ। ਇਸ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਦੀ ਲੋੜ ਹੈ।’ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਛੋਟੀ ਜਿਹੀ ਚਾਲ ਨਾਲ ਪਾਣੀ ਨੂੰ ਬਰਬਾਦੀ ਤੋਂ ਬਚਾਇਆ ਜਾ ਸਕਦਾ ਹੈ। ਇਸ ਦੇ ਲਈ AC ਪਾਈਪ ਵਿੱਚ ਇੱਕ ਛੋਟੀ ਟੂਟੀ ਲਗਾ ਕੇ ਪਾਣੀ ਨੂੰ ਸਟੋਰ ਕਰਕੇ ਵਰਤਿਆ ਜਾ ਸਕਦਾ ਹੈ। AC ਪਾਣੀ ਨੂੰ ਸਟੋਰ ਕਰਨ ਤੋਂ ਬਾਅਦ, ਇਸ ਦੀ ਵਰਤੋਂ ਬਾਗਬਾਨੀ, ਮੋਪਿੰਗ ਆਦਿ ਲਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ: eSIM: ‘ਧੋਖਾਧੜੀ ਦਾ ਨਵਾਂ ਤਰੀਕਾ’ ਹੁਣ eSIM ਰਾਹੀਂ ਬੈਂਕ ਖਾਤਿਆਂ ਨੂੰ ਕਰ ਰਹੇ ਹੈਕਰ, ਜਾਣੋ ਕਿਵੇਂ ਬਚੀਏ ਇਨ੍ਹਾਂ ਤੋਂ?

1 ਮਿੰਟ 22 ਸੈਕਿੰਡ ਦੇ ਇਸ ਵੀਡੀਓ ਨੂੰ ਕਾਫੀ ਦੇਖਿਆ ਅਤੇ ਪਸੰਦ ਕੀਤਾ ਜਾ ਰਿਹਾ ਹੈ। ਵੀਡੀਓ ‘ਤੇ ਯੂਜ਼ਰਸ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਵੀਡੀਓ ਦੀ ਤਾਰੀਫ ਕਰਦੇ ਹੋਏ ਆਨੰਦ ਮਹਿੰਦਰਾ ਨੇ ਇਸ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕੀਤਾ ਹੈ।

ਇਹ ਵੀ ਪੜ੍ਹੋ: Sim Card New Guidelines: ਮੋਬਾਈਲ ਉਪਭੋਗਤਾਵਾਂ ਲਈ ਵੱਡੀ ਗੱਲ, TRAI ਨੇ ਬਦਲੇ ਸਿਮ ਨਾਲ ਜੁੜੇ ਇਹ ਨਿਯਮ, 1 ਜੁਲਾਈ ਤੋਂ ਹੋਣਗੇ ਲਾਗੂ

LEAVE A REPLY

Please enter your comment!
Please enter your name here