Farming: ਪਿਛਲੇ ਇੱਕ ਮਹੀਨੇ ਤੋਂ ਬਹੁਤ ਠੰਡ ਪੈ ਰਹੀ ਹੈ। ਤਾਪਮਾਨ ਕਾਫੀ ਹੇਠਾਂ ਆ ਗਿਆ ਹੈ। ਠੰਡੀਆਂ ਹਵਾਵਾਂ ਵਗ ਰਹੀਆਂ ਹਨ ਅਤੇ ਧੁੰਦ ਵੀ ਬਹੁਤ ਪੈ ਰਹੀ ਹੈ। ਠੰਡ ਦਾ ਮੌਸਮ ਕਿਸਾਨਾਂ ਲਈ ਮੁਸੀਬਤ ਵਾਲਾ ਮੌਸਮ ਬਣਦਾ ਜਾ ਰਿਹਾ ਹੈ। ਖੇਤੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਧੁੰਦ ਅਤੇ ਤ੍ਰੇਲ ਪੈਣ ਨਾਲ ਫ਼ਸਲ ’ਤੇ ਅਸਰ ਪੈਣ ਦੀ ਸੰਭਾਵਨਾ ਹੈ।

ਹਾੜੀ ਦੀ ਫ਼ਸਲ ਲਈ ਇਹ ਮੌਸਮ ਜ਼ਰੂਰੀ ਹੈ। ਪਰ ਜੇਕਰ ਠੰਡਾ ਜ਼ਿਆਦਾ ਹੋ ਜਾਂਦੀ ਹੈ ਤਾਂ ਫਿਰ ਪਰੇਸ਼ਾਨੀ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਠੰਡ ਦੇ ਮੌਸਮ ‘ਚ ਕਿਸਾਨਾਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ: Shah Rukh Khan: ਕਤਰ ਦੇ ਪ੍ਰਧਾਨ ਮੰਤਰੀ ਨੇ ਸ਼ਾਹਰੁਖ ਖਾਨ ਦਾ ਕੀਤਾ ਸ਼ਾਨਦਾਰ ਸਵਾਗਤ, ਵਾਇਰਲ ਵੀਡੀਓ ‘ਚ ਕਿੰਗ ਖਾਨ ਦਾ ਦਿਖਿਆ ਖਾਸ ਅੰਦਾਜ਼

ਇਨ੍ਹਾਂ ਕਿਸਾਨਾਂ ਨੂੰ ਹੋ ਸਕਦਾ ਨੁਕਸਾਨ

ਸਰਦੀਆਂ ਵਿੱਚ ਸੀਤ ਲਹਿਰ ਅਤੇ ਠੰਡ ਕਾਰਨ ਕਿਸਾਨਾਂ ਦਾ ਨੁਕਸਾਨ ਹੁੰਦਾ ਹੈ। ਅਤੇ ਫਸਲਾਂ ਖਾਸ ਕਰਕੇ ਠੰਡ ਕਾਰਨ ਬਰਬਾਦ ਹੋ ਜਾਂਦੀਆਂ ਹਨ। ਠੰਡ ਦਾ ਮਤਲਬ ਹੈ ਕਿ ਫਸਲਾਂ ‘ਤੇ ਜਮ੍ਹਾਂ ਹੋਈ ਤ੍ਰੇਲ ਬਰਫ਼ ਵਿਚ ਬਦਲ ਜਾਂਦੀ ਹੈ। ਇਸ ਕਾਰਨ ਟਮਾਟਰ, ਮਿਰਚ, ਮਟਰ, ਸਰ੍ਹੋਂ, ਧਨੀਆ, ਸੌਂਫ ਅਤੇ ਪਪੀਤੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਜੇਕਰ ਜ਼ਿਆਦਾ ਦੇਰ ਤੱਕ ਧੁੰਦ ਪਵੇ ਤਾਂ ਫ਼ਸਲ ਦਾ ਵਾਧਾ ਵੀ ਘੱਟ ਹੋਣ ਲੱਗਦਾ ਹੈ ਅਤੇ ਇਸ ਵਿੱਚ ਉੱਲੀ ਫੈਲਣ ਦਾ ਵੀ ਡਰ ਰਹਿੰਦਾ ਹੈ। ਇਸ ਲਈ ਕਿਸਾਨਾਂ ਨੂੰ ਇਸ ਮੌਸਮ ਵਿੱਚ ਵਿਸ਼ੇਸ਼ ਸਾਂਭ-ਸੰਭਾਲ ਦੀ ਲੋੜ ਹੈ।

ਇਦਾਂ ਕਰ ਸਕਦੇ ਬਚਾਅ

ਸਰਦੀ ਦੇ ਮੌਸਮ ਵਿੱਚ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਠੰਡ ਤੋਂ ਬਚਾਉਣ ਲਈ ਕਈ ਉਪਾਅ ਕਰਨੇ ਪੈਂਦੇ ਹਨ। ਇਸ ਦੇ ਲਈ ਉਹ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਠੰਡ ਕਾਰਨ ਫਸਲਾਂ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਕਿਸਾਨ ਆਪਣੀ ਫਸਲ ਨੂੰ ਪਲਾਸਟਿਕ ਦੀ ਚਾਦਰ ਨਾਲ ਢੱਕ ਸਕਦੇ ਹਨ। ਜਿਸ ਕਾਰਨ ਫ਼ਸਲ ‘ਤੇ ਨਾ ਤਾਂ ਠੰਡ ਪਵੇਗੀ ਅਤੇ ਨਾ ਹੀ ਤ੍ਰੇਲ ਡਿੱਗੇਗੀ। ਧੁੰਦ ਦੇ ਪ੍ਰਭਾਵਾਂ ਤੋਂ ਬਚਣ ਲਈ ਕਿਸਾਨ ਸਵੇਰੇ-ਸਵੇਰੇ ਫ਼ਸਲਾਂ ਦੀ ਸਿੰਚਾਈ ਕਰ ਸਕਦੇ ਹਨ, ਤਾਂ ਜੋ ਉਸ ਸਮੇਂ ਧੁੰਦ ਪੈਣ ਨਾਲ ਫਸਲਾਂ ‘ਤੇ ਕੋਈ ਅਸਰ ਨਾ ਪਵੇ।

ਇਹ ਵੀ ਪੜ੍ਹੋ: Farmer Protest: ‘ਓ ਮੋਦੀ ਸਾਬ! ਇਹ ਪੰਜਾਬ ਏ ਪੰਜਾਬ ਚੀਕਾਂ ਕਢਵਾ ਦੇਵੇਗਾ ਚੀਕਾਂ!’

LEAVE A REPLY

Please enter your comment!
Please enter your name here